ਆਸਟ੍ਰੇਲੀਆਈ ਪੀ.ਐੱਮ. ਨੇ ਐਸਟ੍ਰੇਜ਼ੈਨੇਕਾ ਵੈਕਸੀਨ ''ਤੇ ਜਤਾਇਆ ਭਰੋਸਾ
Friday, Mar 12, 2021 - 06:32 PM (IST)
ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਸਟ੍ਰੇਜ਼ੈਨੇਕਾ ਵੈਕਸੀਨ 'ਤੇ ਆਪਣਾ ਭਰੋਸਾ ਜ਼ਾਹਰ ਕੀਤਾ ਹੈ। ਮੌਰੀਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਯੂਰਪ ਦੇ ਕਈ ਦੇਸ਼ ਕੋਰੋਨਾ ਵੈਕਸੀਨ ਐਸਟ੍ਰੇਜ਼ੈਨੇਕਾ ਦੀ ਵਰਤੋਂ ਨੂੰ ਠੁਕਰਾ ਰਹੇ ਹਨ, ਪਰ ਉਨ੍ਹਾਂ ਨੂੰ ਇਸ ਦਵਾਈ 'ਤੇ ਪੂਰਾ ਭਰੋਸਾ ਹੈ ਅਤੇ ਦੇਸ਼ ਵਿਚ ਇਸ ਦਵਾਈ ਦੀ ਵੰਡ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਪ੍ਰਾਇਮਰੀ ਸਕੂਲ ਅਤੇ ਨਰਸਰੀ 'ਚ ਕੋਰੋਨਾ ਪ੍ਰਕੋਪ, ਬੱਚੇ ਹੋਏ ਇਕਾਂਤਵਾਸ
ਯੂਰਪ ਦੇ ਕਈ ਦੇਸ਼ ਜਿਵੇਂ ਕਿ ਡੈਨਮਾਰਕ, ਨਾਰਵੇ ਅਤੇ ਆਈਸਲੈਂਡ ਵਰਗੇ ਦੇਸ਼ਾਂ ਨੇ ਆਰਜ਼ੀ ਤੌਰ 'ਤੇ ਉਕਤ ਦਵਾਈ ਦਾ ਵਿਤਰਣ ਜਨਤਕ ਤੌਰ 'ਤੇ ਬੰਦ ਕਰ ਦਿੱਤਾ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਦੇ ਸਿਹਤ ਅਧਿਕਾਰੀ ਇਸ ਗੱਲ ਦੀ ਪੜਤਾਲ ਵਿਚ ਲੱਗੇ ਹਨ ਕਿ ਜਿਹੜੇ ਕੁਝ ਬਲੱਡ ਸਪੋਟਾਂ ਦੇ ਮਾਮਲੇ ਸਾਹਮਣੇ ਆਏ ਹਨ, ਉਹ ਇਸ ਦਵਾਈ ਦੀ ਵਰਤੋਂ ਕਰਨ ਨਾਲ ਤਾਂ ਨਹੀਂ ਬਣੇ।ਇਸ ਬਾਬਤ ਦੇਸ਼ ਦੇ ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਇਸ ਲਈ ਸਿਹਤ ਅਧਿਕਾਰੀਆਂ ਨੂੰ ਇਸ ਬਾਬਤ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਕਤ ਦਵਾਈ ਸਾਡੇ ਦੇਸ਼ ਲਈ ਸੁਰੱਖਿਅਤ ਹੈ ਅਤੇ ਇਸ ਦੀ ਵਰਤੋਂ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : ਅਮਿੱਟ ਪੈੜਾਂ ਛੱਡ ਗਿਆ ਕਰਨੇਬਰਨ ਦਾ ਖੇਡ ਸਮਾਰੋਹ
ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਮੁਖੀ ਬਰੈਂਡਨ ਮਰਫੀ ਦਾ ਬਿਆਨ ਕਿ ਕੋਰੋਨਾ ਤੋਂ ਬਚਣ ਲਈ ਐਸਟ੍ਰੇਜ਼ੈਨੇਕਾ ਦੀ ਸਿਰਫ ਇੱਕ ਡੋਜ਼ ਹੀ ਕਾਫੀ ਹੈ, ਦੀ ਨਿਖੇਧੀ ਹੋਣੀ ਵੀ ਸ਼ੁਰੂ ਹੋ ਗਈ ਹੈ। ਲੇਬਰ ਸੈਨੇਟਰ ਕੈਟੀ ਗਾਲਾਘਰ ਨੇ ਕੈਨਬਰਾ ਵਿਚ ਕਿਹਾ ਕਿ ਅਜਿਹੇ ਬਿਆਨਾਂ ਦਾ ਕੋਈ ਵੀ ਆਧਾਰ ਨਹੀਂ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਲੋਕਾਂ ਨੂੰ ਉਕਤ ਦਵਾਈ ਦੀਆਂ ਦੋ ਖੁਰਾਕਾਂ ਦੇਣੀਆਂ ਲਾਜ਼ਮੀ ਕਰੇ ਅਤੇ ਇਸ ਦੀ ਸਪਲਾਈ ਵੱਲ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਇਸ ਦੀ ਕਮੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੋਫੈਸਰ ਮਰਫੀ ਨੇ ਆਪਣੇ ਬਿਆਨਾਂ ਬਾਬਤ ਕਈ ਦੇਸ਼ਾਂ ਦੀ ਉਦਾਰਹਣ ਦਿੱਤੀ ਹੈ ਅਤੇ ਕਿਹਾ ਹੈ ਕਿ ਸਕਾਟਲੈਂਡ ਅਤੇ ਇੰਗਲੈਂਡ ਵਰਗੇ ਕਈ ਦੇਸ਼ ਅਜਿਹੇ ਹਨ ਜੋ ਕਿ ਅਜਿਹੇ ਪ੍ਰਯੋਗ ਕਰ ਰਹੇ ਹਨ ਅਤੇ ਲੋਕ ਠੀਕ ਵੀ ਹੋ ਰਹੇ ਹਨ ਅਤੇ ਭਵਿੱਖੀ ਖ਼ਤਰਿਆਂ ਤੋਂ ਬਚਾਅ ਵੀ ਹੋ ਰਿਹਾ ਹੈ।
ਨੋਟ- ਮੌਰੀਸਨ ਨੇ ਐਸਟ੍ਰਾਜ਼ੈਨੇਕਾ ਵੈਕਸੀਨ 'ਤੇ ਜਤਾਇਆ ਭਰੋਸਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।