ਪ੍ਰਧਾਨ ਮੰਤਰੀ ਸਕਾਟ ਮੌਰੀਸਨ ਆਪਣੀ ਪਤਨੀ ਅਤੇ ਸੰਸਦ ਮੈਂਬਰਾਂ ਸਮੇਤ ਗੁਰਦੁਆਰਾ ਸਾਹਿਬ ਹੋਏ ਨਤਮਸਤਕ
Saturday, May 21, 2022 - 01:16 PM (IST)
ਪਰਥ (ਪਿਆਰਾ ਸਿੰਘ ਨਾਭਾ)- ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਸੰਸਦ ਮੈਂਬਰਾਂ ਸਮੇਤ ਬੀਤੇ ਦਿਨੀਂ ਗੁਰਦੁਆਰਾ ਬੇਨੈਟ ਸਪ੍ਰਿੰਗਸ ਪਰਥ ਵਿਖੇ ਨਤਮਸਤਕ ਹੋਏ। ਉਹਨਾਂ ਗੁਰਦੁੁਆਰਾ ਸਾਹਿਬ ਵਿਚ ਲੰਗਰ ਸੇਵਾ ਵੀ ਕੀਤੀ। ਉਹਨਾਂ ਕਿਹਾ ਕਿ ਪੱਛਮੀ ਆਸਟ੍ਰੇਲੀਆ ਵਿਚ ਸਭ ਤੋਂ ਵੱਧ ਸਿੱਖੀ ਭਾਈਚਾਰਾ ਸਰਗਰਮ ਰਿਹਾ ਹੈ। ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਸਪ੍ਰਿੰਗਜ਼ ਦੇ ਸਿੱਖ ਗੁਰਦੁਆਰਾ ਪਰਥ ਸਪੋਰਟਿੰਗ ਕੰਪਲੈਕਸ ਵਿਖੇ ਮੌਜੂਦਾ ਖੇਡ ਸਹੂਲਤਾਂ ਨੂੰ ਬਣਾਉਣ ਅਤੇ ਅਪਗ੍ਰੇਡ ਕਰਨ ਲਈ $1.3 ਮਿਲੀਅਨ ਦਾ ਨਿਵੇਸ਼ ਕਰਾਂਗੇ। ਇਸ ਮੌਕੇ ਮਿਸਟਰ ਵਿਆਟ ਨੇ ਕਿਹਾ ਕਿ ਅਸੀਂ ਹਮੇਸ਼ਾ ਭਾਈਚਾਰੇ ਦੇ ਨਾਲ ਹਾਂ। ਖੁਸ਼ੀ ਦੀ ਗੱਲ ਹੈ ਕਿ ਇਸ ਨਿਵੇਸ਼ ਨਾਲ ਕੰਪਲੈਕਸ ਵਿੱਚ ਹਾਜ਼ਰ ਹੋਣ ਵਾਲੇ ਬਹੁਤ ਸਾਰੇ ਨੌਜਵਾਨਾਂ ਨੂੰ ਲਾਭ ਹੋਵੇਗਾ।
ਵਰਨਯੋਗ ਹੈ ਕਿ ਇਸ ਮੌਕੇ ਪੰਜਾਬ ਤੋਂ ਸੁਖਦੇਵ ਸਿੰਘ ਭੋਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਆਪਣੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਹੋਏ ਸਨ। ਉਹਨਾਂ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਵਿੰਸ ਕੋਨੇਲੀ ਨੇ ਕਿਹਾ ਕਿ ਬੇਨੇਟ ਸਪ੍ਰਿੰਗਜ਼ ਵਿੱਚ ਸਿੱਖ ਗੁਰਦੁਆਰਾ ਭਾਈਚਾਰੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ ਵਿੱਚ ਬਹੁਤ ਸਾਰੇ ਸ਼ਹਿਰਵਾਸੀ ਹਾਜ਼ਰੀ ਭਰਦੇ ਹਨ ਅਤੇ ਸਹੂਲਤਾਂ ਦੀ ਵਰਤੋਂ ਕਰਦੇ ਹਨ। ਮੈਂ ਸਿੱਖ ਭਾਈਚਾਰੇ ਦਾ ਇੱਕ ਮਜ਼ਬੂਤ ਸਮਰਥਕ ਅਤੇ ਵਕੀਲ ਰਿਹਾ ਹਾਂ ਅਤੇ ਇਹ ਸ਼ਾਨਦਾਰ ਹੈ ਕਿ ਅਸੀਂ ਉਨ੍ਹਾਂ ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਵਿੱਚ ਨਿਵੇਸ਼ ਕਰਨ ਦੇ ਯੋਗ ਹਾਂ। ਇਹ ਭਾਈਚਾਰੇ ਦੇ ਨੌਜਵਾਨਾਂ ਲਈ ਲੰਬੇ ਸਮੇਂ ਦਾ ਨਿਵੇਸ਼ ਹੋਵੇਗਾ।