ਸਕਾਟਲੈਂਡ ਯਾਰਡ ਦੇ ਅਧਿਕਾਰੀ ਨੂੰ ਪੁਲਸ ਥਾਣੇ ''ਚ ਸ਼ੱਕੀ ਨੇ ਮਾਰੀ ਗੋਲੀ, ਮੌਤ

09/25/2020 7:00:48 PM

ਲੰਡਨ (ਭਾਸ਼ਾ): ਦੱਖਣੀ ਲੰਡਨ ਵਿਚ ਸ਼ੁੱਕਰਵਾਰ ਤੜਕੇ ਗ੍ਰਿਫਤਾਰ ਕੀਤੇ ਗਏ ਇਕ ਵਿਅਕਤੀ ਨੇ ਪੁਲਸ ਥਾਣੇ ਦੇ ਅੰਦਰ ਸਕਾਟਲੈਂਡ ਯਾਰਡ ਦੇ ਇਕ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੈਟ੍ਰੋਪੋਲਿਟਨ ਪੁਲਸ ਨੇ ਦੱਸਿਆ ਕਿ ਹੱਤਿਆ ਦੇ ਸਬੰਧ ਵਿਚ ਜਾਂਚ ਸ਼ੁਰੂ ਕੀਤੀ ਗਈ ਹੈ।

23 ਸਾਲਾ ਇਕ ਸ਼ੱਕੀ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਉਸ ਦੀ ਹਾਲਤ ਨਾਜ਼ੁਕ ਹੈ। ਗੋਲੀ ਲੱਗਣ ਨਾਲ ਉਹ ਵੀ ਜ਼ਖਮੀ ਹੋਇਆ ਹੈ। ਬ੍ਰਿਟੇਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਤੇ ਮੈਟ੍ਰੋਪੋਲਿਟਨ  ਪੁਲਸ ਕਮਿਸ਼ਨਰ ਕ੍ਰੇਸਿਡਾ ਡੀਕ ਨੇ ਇਸ ਘਟਨਾ 'ਤੇ ਦੁੱਖ ਵਿਅਕਤ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਪਟੇਲ ਨੇ ਕਿਹਾ ਕਿ ਮੈਂ ਮੈਟ੍ਰੋਪੋਲਿਟਨ ਪੁਲਸ ਅਧਿਕਾਰ ਨੂੰ ਡਿਊਟੀ ਦੌਰਾਨ ਗੋਲੀ ਲੱਗਣ ਤੇ ਉਸ ਦੀ ਮੌਤ ਦੀ ਖਬਰ ਸੁਣ ਕੇ ਬੇਹੱਦ ਹੈਰਾਨ ਤੇ ਦੁਖੀ ਹਾਂ। ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੇ ਲਈ ਬੇਹੱਦ ਦਰਦਨਾਕ ਦਿਨ ਹੈ ਕੇ ਇਹ ਯਾਦ ਕਰਨ ਦਾ ਸਮਾਂ ਹੈ ਕਿ ਕਿਵੇਂ ਪੁਲਸ ਅਧਿਕਾਰੀ ਰੋਜ਼ਾਨਾ ਸਾਨੂੰ ਸੁਰੱਖਿਅਤ ਰੱਖਣ ਦੇ ਲਈ ਖੁਦ ਨੂੰ ਖਤਰੇ ਵਿਚ ਪਾਉਂਦੇ ਹਨ। ਲੰਡਨ ਦੇ ਵਿੰਡਮਿਲ ਲੇਨ ਵਿਚ ਕ੍ਰੋਡੋਨ ਕਸਟਡੀ ਸੈਂਟਰ ਵਿਚ ਹਿਰਾਸਤ ਵਿਚ ਲਏ ਜਾ ਰਹੇ ਇਕ ਵਿਅਕਤੀ ਨੇ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਤੇ ਮੈਡੀਕਲ ਕਰਮਚਾਰੀਆਂ ਨੇ ਮੌਕੇ 'ਤੇ ਉਨ੍ਹਾਂ ਨੂੰ ਸ਼ੁਰੂਆਤੀ ਇਲਾਜ ਦਿੱਤਾ ਤੇ ਹਸਪਤਾਲ ਵੀ ਲਿਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਮੈਟ੍ਰੋਪੋਲਿਟਨ ਪੁਲਸ ਨੇ ਕਿਹਾ ਕਿ ਘਟਨਾ ਦੌਰਾਨ ਪੁਲਸ ਵਲੋਂ ਕੋਈ ਗੋਲੀ ਨਹੀਂ ਚੱਲੀ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਗੋਲੀ ਸ਼ੱਕੀ ਦੀ ਬੰਦੂਕ ਤੋਂ ਚੱਲੀ।


Baljit Singh

Content Editor

Related News