ਸਕਾਟਲੈਂਡ : ਅੱਗ ਬੁਝਾਉਣ ਗਏ ਅਮਲੇ ਨੂੰ ਮਿਲੀ ਭੰਗ ਦੀ ਖੇਤੀ

Thursday, May 13, 2021 - 11:45 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਪੇਂਡੂ ਇਲਾਕੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਦੌਰਾਨ ਅਧਿਕਾਰੀਆਂ ਨੂੰ ਭੰਗ ਦੀ ਕਾਸ਼ਤ ਬਰਾਮਦ ਹੋਈ ਹੈ। ਇਸ ਮਾਮਲੇ ਵਿੱਚ ਸਕਾਟਿਸ਼ ਚਰਚ ਦੀ ਇੱਕ ਪੁਰਾਣੀ ਜਾਇਦਾਦ ਵਿੱਚ ਅੱਗ ਬੁਝਾਊ ਕਾਮਿਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਇੱਕ ਵਿਸ਼ਾਲ ਭੰਗ ਫਾਰਮ ਮਿਲਿਆ ਹੈ। 

ਇਸ ਸੰਬੰਧੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਬਰਡੀਨਸ਼ਾਇਰ ਦੇ ਇੱਕ ਛੋਟੇ ਜਿਹੇ ਪਿੰਡ ਲਮਸਡਨ ਦੇ ਸਕੁਐਰ 'ਚ ਚਰਚ ਦੀ ਜਾਇਦਾਦ ਵਿਖੇ ਸੋਮਵਾਰ ਨੂੰ ਪੁਲਿਸ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਜਿਸ ਉਪਰੰਤ ਅੱਗ ਬੁਝਾਊ ਅਮਲੇ ਅਤੇ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਕਾਰਵਾਈ ਕਰਕੇ ਅੱਗ ਬੁਝਾ ਦਿੱਤੀ ਪਰ ਉਹਨਾਂ ਨੂੰ ਅੰਦਰ ਕਥਿਤ ਤੌਰ 'ਤੇ ਭੰਗ ਦੀ ਕਾਸ਼ਤ ਵੀ ਮਿਲੀ, ਜਿਸ ਦੀ ਫੋਰੈਂਸਿਕ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਅਤੇ ਤਿੰਨ ਵੱਡੇ ਸਕਿੱਪ ਪੁਲਸ ਦੁਆਰਾ ਭਰੇ ਗਏ। 

ਪੜ੍ਹੋ ਇਹ ਅਹਿਮ ਖਬਰ- ਸਾਊਦੀ ਪ੍ਰਿੰਸ ਨੇ ਇਮਰਾਨ ਨੂੰ 'ਦਾਨ' 'ਚ ਦਿੱਤੀਆਂ ਚੌਲਾਂ ਦੀਆਂ ਬੋਰੀਆਂ, ਛਿੜੀ ਬਹਿਸ

ਜਾਂਚ ਦੌਰਾਨ ਕੁੱਝ ਡੱਬਿਆਂ ਵਿੱਚ ਪੌਦਿਆਂ ਦੇ ਵੱਡੇ ਕੂੜੇ ਦੇ ਢੇਰਾਂ ਅਤੇ ਹਰੇ ਤਣਿਆਂ ਨੂੰ ਪਾਇਆ ਜਦੋਂ ਕਿ ਕੁੱਝ ਗੰਦਗੀ ਨਾਲ ਭਰੇ ਵੱਡੇ ਬਰਤਨ ਵੀ ਬਾਹਰ ਕੱਢੇ ਗਏ। ਹਾਲਾਂਕਿ ਇਸ ਘਰ ਵਿੱਚ ਅੱਗ ਲੱਗਣ ਨਾਲ ਕੋਈ ਜ਼ਖਮੀ ਨਹੀਂ ਹੋਇਆ। ਇਸ ਬਰਾਮਦੀ ਦੇ ਬਾਅਦ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News