ਸਕਾਟਲੈਂਡ : ਪੋਲੈਂਡ ਦੇ ਨਵੇਂ ਗਰਭਪਾਤ ਕਾਨੂੰਨ ਦੇ ਵਿਰੋਧ ''ਚ ਰੋਸ ਪ੍ਰਦਰਸ਼ਨ
Saturday, Oct 31, 2020 - 05:04 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇੱਥੋਂ ਨੇੜਲੇ ਸਹਿਰ ਪਰਥ ਵਿਖੇ ਪੋਲਿਸ਼ ਭਾਈਚਾਰੇ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਵਜ੍ਹਾ ਪੋਲੈਂਡ ਵਿਚ ਇਕ ਅਦਾਲਤ ਦੇ ਫ਼ੈਸਲੇ ਨੇ ਦੇਸ਼ ਵਿਚ ਗਰਭਪਾਤ ਕਰਨ 'ਤੇ ਲਗਭਗ ਕੁੱਲ ਪਾਬੰਦੀ ਲਗਾਈ। ਇਸ ਵਿਚ ਗਰਭਪਾਤ ਨੂੰ ਸਿਰਫ ਬਲਾਤਕਾਰ ਜਾਂ ਜਿੱਥੇ ਮਾਂ ਦੀ ਜਾਨ ਨੂੰ ਖ਼ਤਰੇ ਦੇ ਮਾਮਲਿਆਂ ਵਿਚ ਸੀਮਤ ਕਰ ਦਿੱਤਾ ਗਿਆ ਸੀ।
ਪੋਲੈਂਡ ਵਿਚ ਇਸ ਵਿਵਾਦਪੂਰਨ ਫੈਸਲੇ ਕਾਰਨ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨਾਂ ਦਾ ਮਾਹੌਲ ਬਣਾ ਦਿੱਤਾ ਹੈ ਜੋ ਇਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ। ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ 'ਚ ਵਸਦੇ ਪੋਲਿਸ਼ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਰਿਹਾਇਸ਼ੀ ਦੇਸ਼ਾਂ ਵਿੱਚੋਂ ਪ੍ਰਦਰਸ਼ਨ ਕਰਕੇ ਪੋਲੈਂਡ ਦੇ ਇਸ ਫੈਸਲੇ ਧੀ ਵਿਰੋਧਤਾ ਕੀਤੀ। ਪਰਥ ਵਿੱਚ ਪੋਲਿਸ਼ ਭਾਈਚਾਰੇ ਵਲੋਂ ਗਰਭਪਾਤ ਕਾਨੂੰਨ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਸ਼ੁੱਕਰਵਾਰ ਰਾਤ ਨੂੰ ਸਿਟੀ ਸੈਂਟਰ ਦੀਆਂ ਗਲੀਆਂ ਵਿੱਚ ਪ੍ਰਦਰਸ਼ਨ ਕੀਤਾ ਗਿਆ।