ਸਕਾਟਲੈਂਡ: ਕੋਵਿਡ ਤਾਲਾਬੰਦੀ ਪਾਬੰਦੀਆਂ 'ਚ ਦਿੱਤੀ ਰਹੀ ਹੌਲੀ-ਹੌਲੀ ਢਿੱਲ
Sunday, Jun 06, 2021 - 05:07 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਸਰਕਾਰ ਦੁਆਰਾ ਗਲਾਸਗੋ ਨੂੰ ਤਾਲਾਬੰਦੀ ਪੱਧਰ 2 ਵਿੱਚ ਕੀਤੇ ਜਾਣ ਦੇ ਬਾਅਦ ਲੋਕ ਅਖੀਰ ਵਿੱਚ ਆਪਣੇ ਅਜ਼ੀਜ਼ਾਂ ਨੂੰ ਗਲੇ ਲਗਾ ਸਕਦੇ ਹਨ, ਘਰਾਂ ਵਿੱਚ ਮਿਲ ਸਕਦੇ ਹਨ ਅਤੇ ਮਹੀਨਿਆਂ ਵਿੱਚ ਪਹਿਲੀ ਵਾਰ ਸ਼ਰਾਬ ਪੀ ਸਕਦੇ ਹਨ। ਸਕਾਟਲੈਂਡ ਦੇ ਜਿਆਦਾਤਰ ਖੇਤਰ ਸੋਮਵਾਰ ਨੂੰ ਪੱਧਰ 1 ਵਿੱਚ ਤਬਦੀਲ ਹੋ ਜਾਣਗੇ ਜਦਕਿ ਗਲਾਸਗੋ ਅਜੇ 3 ਹੋਰ ਕੌਸਲਾਂ ਨਾਲ ਕੁਝ ਹੋਰ ਹਫ਼ਤਿਆਂ ਲਈ ਪੱਧਰ 2 ਵਿੱਚ ਸ਼ਾਮਲ ਹੋ ਜਾਵੇਗਾ।
ਨਿਕੋਲਾ ਸਟਰਜਨ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਪੱਧਰ 2 ਦੀਆਂ ਪਾਬੰਦੀਆਂ ਤਹਿਤ ਛੇ ਤੋਂ ਵੱਧ ਲੋਕ ਘਰਾਂ ਵਿਚ ਮਿਲ ਸਕਦੇ ਹਨ, ਵੱਧ ਤੋਂ ਵੱਧ ਤਿੰਨ ਘਰਾਂ ਵਿਚੋਂ ਅਤੇ ਆਪਣੇ ਸਥਾਨਕ ਅਧਿਕਾਰ ਖੇਤਰ ਤੋਂ ਬਾਹਰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਯਾਤਰਾ ਕਰ ਸਕਦੇ ਹਨ। ਪੱਬ, ਰੈਸਟੋਰੈਂਟ ਅਤੇ ਹੋਰ ਪਰਾਹੁਣਚਾਰੀ ਸਥਾਨ ਘਰਾਂ ਅੰਦਰ ਪੀਣ ਲਈ ਦੁਬਾਰਾ ਖੁੱਲ੍ਹ ਸਕਦੇ ਹਨ ਅਤੇ ਬਾਹਰੀ ਬਾਲਗ ਸੰਪਰਕ ਖੇਡਾਂ ਦੁਬਾਰਾ ਸ਼ੁਰੂ ਹੋ ਸਕਦੀਆਂ ਹਨ। ਐਡਿਨਬਰਾ, ਮਿਡਲੋਥੀਅਨ ਅਤੇ ਡੰਡੀ ਦੇ ਨਾਲ ਈਸਟ ਡਨਬਰਟਨਸ਼ਾਇਰ, ਰੇਨਫਰਿਊਸ਼ਾਇਰ ਅਤੇ ਈਸਟ ਰੇਨਰਿਊਸ਼ਾਇਰ, ਪੱਧਰ 2 ਦੀਆਂ ਪਾਬੰਦੀਆਂ ਦੇ ਅਧੀਨ ਰਹਿਣਗੇ ਅਤੇ ਤਿੰਨ ਆਇਸ਼ਾਇਰ ਕੌਂਸਲ ਖੇਤਰ, ਦੋਵੇਂ ਲੈਨਾਰਕਸ਼ਾਇਰ ਅਤੇ ਕਲਾਕਮੈਨਨਸ਼ਾਇਰ ਅਤੇ ਸਟਰਲਿੰਗ ਖੇਤਰ ਵੀ ਇਸ ਵਿੱਚ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਯੂਕੇ: 12 ਸਾਲ ਦੇ ਬੱਚਿਆਂ ਨੂੰ ਕੋਵਿਡ ਟੈਸਟ ਲਈ ਦਿੱਤਾ ਜਾ ਰਿਹਾ ਸੱਦਾ
ਜਦਕਿ 15 ਕੌਂਸਲ ਖੇਤਰ ਲੈਵਲ 1 ਪਾਬੰਦੀਆਂ ਵਿੱਚ ਚਲੇ ਗਏ, ਜਿਸ ਵਿੱਚ ਹਾਈਲੈਂਡ, ਅਰਗੀਲ ਅਤੇ ਬੁਟ ਅਤੇ ਏਬਰਡੀਨ ਸਿਟੀ ਦੇ ਨਾਲ ਐਬਰਡੀਨਸ਼ਾਇਰ, ਮੋਰੇ ਅਤੇ ਐਂਗਸ ਸ਼ਾਮਲ ਹਨ। ਪਰਥ ਅਤੇ ਕਿਨਰੋਸ, ਫਾਲਕਿਰਕ ਅਤੇ ਫਾਈਫ ਵੀ 1 ਦੇ ਪੱਧਰ 'ਤੇ ਚਲੇ ਗਏ ਜਿਸ ਵਿੱਚ ਇਨਵਰਕਲਾਈਡ, ਈਸਟ ਅਤੇ ਵੈਸਟ ਲੋਥੀਅਨ ਅਤੇ ਵੈਸਟ ਡਨਬਰਟਨਸ਼ਾਇਰ ਦੇ ਨਾਲ-ਨਾਲ ਡਮਫ੍ਰਾਈਜ਼ ਅਤੇ ਗੈਲੋਵੇਅ ਅਤੇ ਬਾਰਡਰਸ ਵੀ ਜੁੜੇ ਹਨ। ਪੱਧਰ 1 ਪਾਬੰਦੀਆਂ ਦੇ ਤਹਿਤ, ਤਿੰਨ ਘਰਾਂ ਦੇ ਅੱਠ ਵਿਅਕਤੀ ਜਨਤਕ ਥਾਵਾਂ ਦੇ ਅੰਦਰ ਮਿਲ ਸਕਦੇ ਹਨ। ਬਾਹਰੀ ਸੀਮਾ ਵੱਧ ਕੇ ਘਰਾਂ ਦੇ 12 ਲੋਕਾਂ ਤੱਕ ਪਹੁੰਚ ਗਈ ਹੈ ਅਤੇ 50 ਦੀ ਬਜਾਏ 100 ਲੋਕ ਵਿਆਹ ਅਤੇ ਸੰਸਕਾਰ ਵਿਚ ਸ਼ਾਮਲ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਇਕ ਹੋਰ ਰਹੱਸਮਈ 'ਦਿਮਾਗੀ ਬੀਮਾਰੀ' ਦੀ ਚਪੇਟ 'ਚ ਕੈਨੇਡਾ, ਵਿਗਿਆਨੀ ਚਿੰਤਤ
ਇਸ ਦੇ ਇਲਾਵਾ ਸ਼ੈਟਲੈਂਡ, ਆਰਕਨੀ ਅਤੇ ਪੱਛਮੀ ਆਈਸਲਜ਼ ਕਾਉਂਸਲ ਖੇਤਰ ਪਾਬੰਦੀ 0 ਪੱਧਰ 'ਤੇ ਚਲੇ ਜਾਣਗੇ, ਜਿਸ ਨਾਲ ਵੱਡੇ ਸਮੂਹਾਂ ਨੂੰ ਇੱਕ ਨਿੱਜੀ ਨਿਵਾਸ ਅਤੇ ਬਾਲਗ ਸੰਪਰਕ ਖੇਡਾਂ ਵਿੱਚ ਮਿਲਣ ਦੀ ਆਗਿਆ ਮਿਲੇਗੀ।ਵਿਆਹਾਂ ਅਤੇ ਸੰਸਕਾਰ ਸਮੇਂ ਸਭ ਤੋਂ ਵੱਧ ਹਾਜ਼ਰੀ 200 ਲੋਕਾਂ ਦੀ ਹੋਵੇਗੀ ਅਤੇ ਲੋਕ ਚਾਰ ਘਰਾਂ ਤੱਕ ਦੇ ਸਮੂਹਾਂ ਵਿੱਚ ਘਰ ਦੇ ਅੰਦਰ ਮਿਲ ਸਕਦੇ ਹਨ।