ਸਕਾਟਲੈਂਡ ''ਚ ਸਕੂਲ ''ਤੇ ਕੋਰੋਨਾ ਦਾ ਪ੍ਰਕੋਪ, 400 ਤੋਂ ਵੱਧ ਵਿਦਿਆਰਥੀ ਹੋਏ ਇਕਾਂਤਵਾਸ

Wednesday, Nov 18, 2020 - 04:19 PM (IST)

ਗਲਾਸ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਫਾਈਫ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਇਕ ਹਾਈ ਸਕੂਲ ਦੇ 400 ਤੋਂ ਵੱਧ ਵਿਦਿਆਰਥੀ ਆਪਣੇ-ਆਪ ਨੂੰ ਇਕਾਂਤਵਾਸ ਕਰ ਰਹੇ ਹਨ। 

ਗਲੇਨਰੋਥਸ ਖੇਤਰ ਦੇ ਆਕਮਟੀ ਹਾਈ ਸਕੂਲ ਵਿਚ ਸਟਾਫ਼ ਮੈਂਬਰਾਂ ਸਣੇ 16 ਵਿਦਿਆਰਥੀਆਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿਚ 10 ਵਿਦਿਆਰਥੀ ਅਤੇ ਸਟਾਫ਼ ਦੇ ਛੇ ਮੈਂਬਰ ਕੋਰੋਨਾ ਦੀ ਲਪੇਟ ਵਿਚ ਆਏ ਸਨ। ਵਾਇਰਸ ਦੇ ਇਨ੍ਹਾਂ ਮਾਮਲਿਆਂ ਕਰਕੇ ਹੁਣ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵੱਡੀ ਗਿਣਤੀ ਵਿਚ 400 ਤੋਂ ਵੀ ਵਿਦਿਆਰਥੀ ਇਕਾਂਤਵਾਸ ਵਿਚ ਹਨ। 

ਇਸ ਦੀ ਪੁਸ਼ਟੀ ਕਰਦਿਆਂ ਹੈੱਡ ਟੀਚਰ ਐਲਨ ਪਿਥੀ ਨੇ ਖੁਲਾਸਾ ਕੀਤਾ ਕਿ ਇਸ ਵੇਲੇ ਸਿਰਫ਼ 50 ਫ਼ੀਸਦੀ ਵਿਦਿਆਰਥੀ ਹੀ ਸਕੂਲ ਆ ਰਹੇ ਹਨ। ਇਸ ਦੇ ਨਾਲ ਹੀ ਪਿਥੀ ਅਨੁਸਾਰ ਇਸ ਤੋਂ ਬਾਅਦ ਹੋਰ ਨਵੇਂ ਮਾਮਲਿਆਂ ਦੀ ਪਛਾਣ ਨਹੀਂ ਕੀਤੀ ਗਈ ਹੈ ਅਤੇ ਜਿਹੜੇ ਵਿਦਿਆਰਥੀਆਂ ਵਾਇਰਸ ਪੀੜਿਤ ਸਨ ਉਹ ਪਹਿਲਾਂ ਹੀ ਅਲੱਗ ਰਹਿ ਰਹੇ ਸਨ।
 


Lalita Mam

Content Editor

Related News