ਸਕਾਟਲੈਂਡ ''ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਬਣਿਆਂ 50 ਲੋਕਾਂ ਲਈ ਕਾਲ

11/05/2020 7:53:06 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾਂ ਵਾਇਰਸ ਨੇ ਸਕਾਟਲੈਂਡ ਵਿੱਚ ਪਿਛਲੇ ਲਗਭਗ 24 ਘੰਟਿਆਂ ਵਿੱਚ 50 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਕੇ ਕਹਿਰ ਢਾਹਿਆ ਹੈ। ਸਕਾਟਿਸ਼ ਲੋਕਾਂ ਦੀ  ਕੋਰੋਨਾਂ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਰੋਜ਼ਾਨਾ ਪੱਧਰ 'ਤੇ ਦਰਜ ਕੀਤੀ ਗਈ ਇਹ ਮਈ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਹੈ।

 

ਇਸ ਸਮੇਂ ਦੌਰਾਨ ਹੀ 1,433 ਹੋਰ ਸਕਾਰਾਤਮਕ ਟੈਸਟਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਨਿਕੋਲਾ ਸਟਰਜਨ ਨੇ ਐਡਿਨਬਰਾ ਤੋਂ ਆਪਣੀ ਰੋਜ਼ਾਨਾ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਕੀਤੀ।20 ਮਈ ਨੂੰ ਹੋਈਆਂ ਮੌਤਾਂ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਪੰਜਾਹ ਮੌਤਾਂ ਦਾ ਅੰਕੜਾ ਦੁਬਾਰਾ ਦਰਜ ਕੀਤਾ ਗਿਆ ਹੈ ਜਿਸ ਨਾਲ ਸਕਾਟਲੈਂਡ ਵਿਚ 2,927 ਕੋਵਿਡ -19 ਮੌਤਾਂ ਦਰਜ ਹੋ ਗਈਆਂ ਹਨ। ਵਾਇਰਸ ਸੰਬੰਧੀ ਕੀਤੇ ਗਏ ਟੈਸਟ ਲੋਕਾਂ ਵਿੱਚ 9.9 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੇ ਹਨ ਅਤੇ ਇਸਦਾ ਅਰਥ ਹੈ ਕਿ ਮਹਾਂਮਾਰੀ ਦੇ ਦੌਰਾਨ ਹੁਣ ਤੱਕ 68,444 ਸਕਾਰਾਤਮਕ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿਚ ਗ੍ਰੇਟਰ ਗਲਾਸਗੋ ਵਿਚ 602, ਲਾਨਾਰਕਸ਼ਾਇਰ ਵਿਚ 318, ਲੋਥੀਅਨ ਵਿਚ 163 ਅਤੇ ਆਯਰਸ਼ਾਇਰ ਅਤੇ ਅਰਾਨ ਵਿਚ 88 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹਸਪਤਾਲਾਂ ਵਿੱਚ ਵੀ ਇਸ ਵੇਲੇ 1,257 ਸਕਾਟਿਸ਼ ਵਾਇਰਸ ਨਾਲ ਲੜ ਰਹੇ ਹਨ। ਹਸਪਤਾਲਾਂ ਵਿਚ  ਗੰਭੀਰ ਦੇਖਭਾਲ ਦੀ ਸਥਿਤੀ ਵਿਚ ਕੱਲ੍ਹ ਨਾਲੋਂ ਦੋ ਦੇ ਵਾਧੇ ਨਾਲ ਹੁਣ 94 ਮਰੀਜ਼ ਦਾਖਲ ਹੋ ਗਏ ਹਨ।


Lalita Mam

Content Editor

Related News