ਸਕਾਟਲੈਂਡ ''ਚ ਇਕ ਬੱਸ ਮੋਬਾਇਲ ਕੋਰੋਨਾ ਟੀਕਾਕਰਨ ਯੂਨਿਟ ਵਿਚ ਤਬਦੀਲ

Saturday, Feb 06, 2021 - 05:19 PM (IST)

ਸਕਾਟਲੈਂਡ ''ਚ ਇਕ ਬੱਸ ਮੋਬਾਇਲ ਕੋਰੋਨਾ ਟੀਕਾਕਰਨ ਯੂਨਿਟ ਵਿਚ ਤਬਦੀਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਦੂਰ-ਦੁਰਾਡੇ ਦੇ ਖੇਤਰਾਂ ਵਿਚ ਰਹਿੰਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਉਣ ਦੇ ਮੰਤਵ ਨਾਲ ਸਕਾਟਲੈਂਡ ਐਂਬੂਲੈਂਸ ਸਰਵਿਸ (ਐਸ.ਏ.ਐੱਸ.) ਵਲੋਂ ਇਕ ਬੱਸ ਨੂੰ ਮੋਬਾਇਲ ਕੋਵਿਡ-19 ਟੀਕਾਕਰਨ ਯੂਨਿਟ ਵਿਚ ਬਦਲਿਆ ਗਿਆ ਹੈ। 

ਇਸ ਬੱਸ ਦੀ ਸਕਾਟਲੈਂਡ ਦੇ ਗਾਰਤੋਚਰਨ ਵਿਖੇ ਲੋਕਸ ਅਤੇ ਗਲੇਨਜ਼ ਹਾਲੀਡੇਜ਼ ਦੁਆਰਾ ਮੁਫ਼ਤ ਪੇਸ਼ਕਸ਼ ਕੀਤੀ ਗਈ ਸੀ, ਜਿਸ ਤੋਂ ਇਸ ਹਫ਼ਤੇ ਰਿਮੋਟ ਅਤੇ ਦਿਹਾਤੀ ਟਾਇਸਾਈਡ ਵਿਚ 400 ਲੋਕਾਂ ਨੂੰ ਟੀਕੇ ਦਿੱਤੇ ਜਾਣ ਦੀ ਉਮੀਦ ਹੈ। ਇਸ ਦੇ ਇਲਾਵਾ ਐਸ. ਏ. ਐੱਸ. ਦੁਆਰਾ ਸਿਖਿਅਤ ਟੀਕਾਕਰਨ ਸਟਾਫ਼ ਵਾਲੀ ਇੱ਼ਕ ਐਂਬੂਲੈਂਸ ਕਾਰ ਸਰਵਿਸ ਵੀ ਪੇਂਡੂ ਪਰਥਸ਼ਾਇਰ ਵਿਚਲੇ ਮਰੀਜ਼ਾਂ ਦੇ ਘਰਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਟੀਕਾ ਲਗਾ ਰਹੀ ਹੈ। 

ਇਸ ਪਾਇਲਟ ਕੋਚ ਅਤੇ ਐਂਬੂਲੈਂਸ ਕਾਰ ਨੂੰ ਸਕਾਟਿਸ਼ ਸਰਕਾਰ ਦੁਆਰਾ ਹੋਰ ਵਿਕਸਤ ਕਰਕੇ ਖੇਤਰ ਦੇ ਹੋਰ ਦੂਰ-ਦੁਰਾਡੇ ਦੇ ਸਿਹਤ ਬੋਰਡਾਂ ਵਿਚ ਭੇਜਿਆ ਜਾਵੇਗਾ। ਸਕਾਟਿਸ਼ ਐਂਬੂਲੈਂਸ ਸਰਵਿਸ ਦੇ ਮੈਡੀਕਲ ਡਾਇਰੈਕਟਰ ਜਿੰਮ ਵਾਰਡ ਅਨੁਸਾਰ ਕੋਵਿਡ -19 ਵਿਰੁੱਧ ਲੜਾਈ ਵਿਚ ਇਹ ਇਕ ਮਹਾਨ ਪਹਿਲ ਹੈ ਅਤੇ ਇਸ ਸੰਸਥਾ ਨੇ ਇਸ ਦੇ  5,000 ਤੋਂ ਵੱਧ ਸਟਾਫ ਮੈਂਬਰਾਂ, ਕਮਿਊਨਿਟੀ ਫਸਟ ਰਿਸਪਾਂਡਰ ਅਤੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਟੀਕਾ ਲਗਾ ਦਿੱਤਾ ਹੈ। ਇਸ ਦੇ ਇਲਾਵਾ ਇਹ ਬੱਸ ਇਕ ਮੋਬਾਇਲ ਟੀਕਾਕਰਨ ਕਲੀਨਿਕ ਹੈ ਜੋ ਦੂਰ-ਦੁਰਾਡੇ ਅਤੇ ਪੇਂਡੂ ਸਕਾਟਲੈਂਡ ਤੱਕ ਪਹੁੰਚ ਕਰ ਸਕਦੀ ਹੈ। ਸਕਾਟਲੈਂਡ ਐਂਬੂਲੈਂਸ ਵਿਭਾਗ ਦੁਆਰਾ ਇਹ ਬੱਸ ਮੁਹੱਈਆ ਕਰਵਾਉਣ ਲਈ ਲੋਕਸ ਅਤੇ ਗਲੇਨਜ਼ ਹਾਲੀਡੇਜ਼ ਦਾ ਧੰਨਵਾਦ ਕੀਤਾ ਗਿਆ ਹੈ।


author

Lalita Mam

Content Editor

Related News