ਸਕਾਟਲੈਂਡ : ਹੋਮਜ਼ ਫਾਰ ਯੂਕ੍ਰੇਨ ਸਕੀਮ ਤਹਿਤ 210 ਯੂਕ੍ਰੇਨੀਆਂ ਨੂੰ ਦਿੱਤਾ ਵੀਜ਼ਾ
Saturday, Apr 02, 2022 - 06:42 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਹੋਮਜ਼ ਫਾਰ ਯੂਕ੍ਰੇਨ ਸਕੀਮ ਤਹਿਤ ਸਕਾਟਲੈਂਡ ਆਉਣ ਲਈ 210 ਯੂਕ੍ਰੇਨੀਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ। ਯੂ. ਕੇ. ਸਰਕਾਰ ਦੀ ਇਸ ਸਕੀਮ ਲਈ ਲੱਗਭਗ 32,200 ਅਰਜ਼ੀਆਂ ਦਿੱਤੀਆਂ ਗਈਆਂ ਹਨ, ਜੋ ਇਕ ਸਪਾਂਸਰ ਨਾਲ ਸ਼ਰਨਾਰਥੀਆਂ ਲਈ ਖੁੱਲ੍ਹੀ ਹੈ। ਹਾਲਾਂਕਿ, ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਯੁੱਧ ’ਚ 4 ਮਿਲੀਅਨ ਤੋਂ ਵੱਧ ਯੂਕ੍ਰੇਨੀਅਨਾਂ ਦੇ ਪ੍ਰਭਾਵਿਤ ਹੋਣ ਦੇ ਨਾਲ ਇਹ ਅੰਕੜਾ ਬਹੁਤ ਘੱਟ ਹੈ। ਹੋਮਜ਼ ਫਾਰ ਯੂਕ੍ਰੇਨ ਸਪਾਂਸਰਸ਼ਿਪ ਸਕੀਮ 14 ਮਾਰਚ ਨੂੰ ਸ਼ੁਰੂ ਹੋਣ ਤੋਂ ਬਾਅਦ, ਯੂ.ਕੇ. ’ਚ ਕੁੱਲ 4,700 ਵੀਜ਼ੇ 15 ਫੀਸਦੀ ਤੋਂ ਘੱਟ ਅਰਜ਼ੀਆਂ ਜਾਰੀ ਕੀਤੀਆਂ ਗਈਆਂ ਹਨ। ਹੋਰ 24,000 ਵੀਜ਼ੇ 32,800 ਅਰਜ਼ੀਆਂ ’ਚੋਂ ਲੱਗਭਗ 75 ਫੀਸਦੀ ਇੱਕ ਵੱਖਰੀ ਸਕੀਮ ਤਹਿਤ ਯੂ.ਕੇ. ’ਚ ਪਰਿਵਾਰ ਸਮੇਤ ਯੂਕ੍ਰੇਨੀਅਨਾਂ ਨੂੰ ਜਾਰੀ ਕੀਤੇ ਗਏ ਹਨ।
ਹੋਮਜ਼ ਫਾਰ ਯੂਕ੍ਰੇਨ ਦਾ ਉਦੇਸ਼ ਵਿਅਕਤੀਆਂ, ਚੈਰਿਟੀ, ਕਮਿਊਨਿਟੀ ਗਰੁੱਪਾਂ ਅਤੇ ਹੋਰ ਸੰਸਥਾਵਾਂ ਨੂੰ ਸ਼ਰਨਾਰਥੀਆਂ ਨੂੰ ਸਪਾਂਸਰ ਕਰਨ, ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਜਾਂ ਇਮਾਰਤਾਂ ’ਚ ਰਹਿਣ ਦੀ ਇਜਾਜ਼ਤ ਦੇਣਾ ਸੀ। ਸਕਾਟਿਸ਼ ਸਰਕਾਰ ਨੇ ਕਿਹਾ ਕਿ ਉਹ ਯੂਕ੍ਰੇਨੀ ਸ਼ਰਨਾਰਥੀਆਂ ਦਾ ‘ਸੁਪਰ ਸਪਾਂਸਰ’ ਬਣਨਾ ਚਾਹੁੰਦੀ ਹੈ, ਅਤੇ ਲੜਾਈ ਤੋਂ ਭੱਜਣ ਵਾਲੇ ਲੋਕਾਂ ਨੂੰ ਉਦੋਂ ਤੱਕ ਅਸਥਾਈ ਰਿਹਾਇਸ਼ ਪ੍ਰਦਾਨ ਕਰੇਗੀ, ਜਦੋਂ ਤੱਕ ਇੱਕ ਲੰਬੇ ਸਮੇਂ ਲਈ ਜਗ੍ਹਾ ਨਹੀਂ ਮਿਲ ਜਾਂਦੀ। ਇਸ ਸਕੀਮ ਰਾਹੀਂ ਹੁਣ ਤੱਕ ਕੁਲ 210 ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ। 180 ਵੀਜ਼ੇ ਉਨ੍ਹਾਂ ਲਈ, ਜਿਨ੍ਹਾਂ ਦਾ ਸਕਾਟਲੈਂਡ ’ਚ ਵਿਅਕਤੀਗਤ ਸਪਾਂਸਰ ਸੀ ਅਤੇ 30 ਜਿਨ੍ਹਾਂ ਨੇ ਸਕਾਟਿਸ਼ ਸਰਕਾਰ ਦੀ ਸੁਪਰ ਸਪਾਂਸਰ ਪਹਿਲਕਦਮੀ ਰਾਹੀਂ ਸਪਾਂਸਰ ਹੋਣ ਲਈ ਅਰਜ਼ੀ ਦਿੱਤੀ ਸੀ।