ਸਕਾਟਲੈਂਡ ਦੇ ਤੀਜੇ ਸਭ ਤੋਂ ਬਜ਼ੁਰਗ ਵਿਅਕਤੀ ਦੀ 104 ਸਾਲ ਦੀ ਉਮਰ ''ਚ ਮੌਤ

Friday, May 13, 2022 - 01:53 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਤੀਜੇ ਸਭ ਤੋਂ ਬਜ਼ੁਰਗ ਵਿਅਕਤੀ ਦੀ 104 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਇੱਕ ਸਦੀ ਤੋਂ ਉੱਪਰ ਆਪਣੀ ਉਮਰ ਭੋਗਣ ਵਾਲੇ ਸਾਬਕਾ ਪੁਲਸ ਅਧਿਕਾਰੀ ਪਰਸੀ ਮੈਨ ਨੂੰ ਦਿਹਾਂਤ ਤੋਂ ਬਾਅਦ ਸ਼ਰਧਾਂਜਲੀ ਦਿੱਤੀ ਗਈ। ਰਿਟਾਇਰਡ ਪੁਲਸ ਅਫਸਰ ਪਰਸੀ ਮੈਨ 2020 ਵਿੱਚ ਉਸ ਸਮੇਂ ਇੱਕ ਸੋਸ਼ਲ ਮੀਡੀਆ ਸਨਸਨੀ ਬਣ ਗਿਆ ਸੀ, ਜਦੋਂ ਉਸਦੇ ਜ਼ਿਮਰ ਨਾਲ ਡਾਂਸ ਕਰਨ ਦੀ ਉਸਦੀ ਫੁਟੇਜ ਆਨਲਾਈਨ ਵਾਇਰਲ ਹੋ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਦੋ ਪੰਜਾਬੀਆਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ, ਜਾਣੋ ਪੂਰਾ ਮਾਮਲਾ

ਉਸ ਦੇ ਨੱਚਣ ਦੀਆਂ ਕਲਿੱਪਾਂ ਨੇ ਸ਼ੁਰੂਆਤੀ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਹੌਂਸਲਾ ਦੇਣ ਵਿੱਚ ਮਦਦ ਕੀਤੀ। ਪਰਸੀ 1946 ਵਿੱਚ ਸਿਟੀ ਆਫ਼ ਗਲਾਸਗੋ ਪੁਲਸ ਵਿੱਚ ਸ਼ਾਮਲ ਹੋਇਆ ਸੀ ਅਤੇ 1976 ਵਿੱਚ ਇੱਕ ਸਾਰਜੈਂਟ ਵਜੋਂ ਫੋਰਸ ਤੋਂ ਸੇਵਾਮੁਕਤ ਹੋਇਆ। ਪੁਲਸ ਸਕਾਟਲੈਂਡ ਨੇ ਪਰਸੀ ਨੂੰ ਸ਼ਰਧਾਂਜਲੀ ਦਿੱਤੀ, ਜੋ ਕਿ ਆਪਣੇ ਪਿੱਛੇ 11 ਬੱਚੇ, 20 ਪੋਤੇ-ਪੋਤੀਆਂ ਅਤੇ 19 ਪੜਪੋਤੇ-ਪੋਤੀਆਂ ਛੱਡ ਗਿਆ ਹੈ।


Vandana

Content Editor

Related News