ਯੂਕੇ ਦੇ ਸਕਾਟਲੈਂਡ ''ਚ ਸ਼ਰਾਬ ਪੀਣ ਕਾਰਨ ਹੁੰਦੀਆਂ ਮੌਤਾਂ ਦੀ ਦਰ ਸਭ ਤੋਂ ਵੱਧ

Wednesday, Dec 08, 2021 - 05:24 PM (IST)

ਯੂਕੇ ਦੇ ਸਕਾਟਲੈਂਡ ''ਚ ਸ਼ਰਾਬ ਪੀਣ ਕਾਰਨ ਹੁੰਦੀਆਂ ਮੌਤਾਂ ਦੀ ਦਰ ਸਭ ਤੋਂ ਵੱਧ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਸ਼ਰਾਬ ਪੀਣ ਕਾਰਨ ਹੁੰਦੀਆਂ ਮੌਤਾਂ ਦੀ ਦਰ ਯੂਕੇ ਭਰ ਵਿਚੋਂ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਇਸ ਸਬੰਧੀ ਜਾਰੀ ਕੀਤੇ ਨਵੇਂ ਅੰਕੜਿਆਂ ਨੇ ਸਕਾਟਲੈਂਡ ਵਿਚ ਸ਼ਰਾਬ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ 'ਤੇ ਚਾਨਣਾ ਪਾਇਆ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ਓ. ਐੱਨ. ਐੱਸ.) ਵੱਲੋਂ ਜਾਰੀ ਕੀਤੇ ਗਏ ਇਕ ਅਧਿਐਨ ਅਨੁਸਾਰ 2020 ਵਿਚ ਪ੍ਰਤੀ 100,000 ਆਬਾਦੀ ਪਿੱਛੇ 21.5 ਮੌਤਾਂ ਸ਼ਰਾਬ ਕਾਰਨ ਹੋਈਆਂ ਸਨ ਅਤੇ ਇਹ ਅੰਕੜਾ ਉਸ ਦੇ ਪਿਛਲੇ ਸਾਲ ਦੇ 18.6 ਤੋਂ ਵੱਧ ਸੀ। ਇਹਨਾਂ ਅੰਕੜਿਆਂ ਅਨੁਸਾਰ, ਸਕਾਟਲੈਂਡ ਦੀ ਦਰ ਪੂਰੇ ਯੂਕੇ ਨਾਲੋਂ ਬਹੁਤ ਉੱਪਰ ਹੈ, ਜੋ ਕਿ 14 ਵਿਅਕਤੀ ਪ੍ਰਤੀ 100,000 ਪਿੱਛੇ ਬੈਠਦੀ ਹੈ।

ਇਸ ਤੋਂ ਬਾਅਦ ਉੱਤਰੀ ਆਇਰਲੈਂਡ 18.8 ਦੀ ਦਰ ਤੋਂ 19.6 ਤੱਕ ਵਧਦੇ ਹੋਏ ਦੂਜੇ ਸਭ ਤੋਂ ਉੱਚੇ ਸਥਾਨ 'ਤੇ ਪਹੁੰਚਿਆ ਹੈ। ਇਸਦੇ ਇਲਾਵਾ ਵੇਲਜ਼ ਵਿਚ ਪ੍ਰਤੀ 100,000 ਵਿਚ 13.9 ਮੌਤਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਇੰਗਲੈਂਡ ਵਿਚ 13 ਦੀ ਦਰ ਦਰਜ ਕੀਤੀ ਗਈ। ਸਕਾਟਿਸ਼ ਅੰਕੜਿਆਂ ਵਿਚ ਸਭ ਤੋਂ ਵੱਧ ਵਾਧਾ ਪੁਰਸ਼ਾਂ ਵਿਚ ਦੇਖਿਆ ਗਿਆ ਜੋ ਕਿ 25.2 ਪ੍ਰਤੀ 100,000 ਤੋਂ ਵੱਧ ਕੇ 31.3 ਤੱਕ ਦਰਜ ਹੋਇਆ, ਜਦੋਂ ਕਿ ਔਰਤਾਂ ਲਈ ਇਹ ਦਰ 0.1 ਤੋਂ 12.7 ਤੱਕ ਵਧੀ। ਇਹਨਾਂ ਅੰਕੜਿਆਂ ਦੇ ਸਬੰਧ ਵਿਚ ਮੌਤ ਦਰ ਨੂੰ ਘੱਟ ਕਰਨ ਲਈ ਸਕਾਟਿਸ਼ ਹੈਲਥ ਐਕਸ਼ਨ ਦੇ ਨਿਰਦੇਸ਼ਕ ਨੇ ਸ਼ਰਾਬ ਦੀ ਘੱਟੋ-ਘੱਟ ਯੂਨਿਟ ਕੀਮਤ ਨੂੰ ਵਧਾਉਣ ਦੀ ਮੰਗ ਕੀਤੀ ਹੈ।


author

cherry

Content Editor

Related News