ਸਕਾਟਲੈਂਡ: ਹਿੰਦੂ ਮੰਦਰ ਗਲਾਸਗੋ ਵਿਖੇ ਮਹਾਰਾਣੀ ਐਲਿਜਾਬੈਥ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਸਮਾਗਮ

Monday, Sep 19, 2022 - 02:30 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੀ ਮਹਾਰਾਣੀ ਐਲਿਜਾਬੈਥ ਦੋਇਮ ਦੇ ਦਿਹਾਂਤ ਉਪਰੰਤ ਗਲਾਸਗੋ ਸਥਿਤ ਹਿੰਦੂ ਮੰਦਿਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਸਕਾਟਲੈਂਡ ਵਿੱਚ ਸਭ ਤੋਂ ਵੱਡੇ ਹਿੰਦੂ ਮੰਦਿਰ ਵਜੋਂ ਪ੍ਰਸਿੱਧ ਹਿੰਦੂ ਮੰਦਿਰ ਗਲਾਸਗੋ ਦੀ ਪ੍ਰਬੰਧਕੀ ਕਮੇਟੀ ਵੱਲੋਂ ਮਹਾਰਾਣੀ ਦੀ ਤਸਵੀਰ ਪਾਵਨ ਜੋਤੀ ਕੋਲ ਸੁਸ਼ੋਭਿਤ ਕੀਤੀ ਹੋਈ ਸੀ ਤਾਂ ਕਿ ਭਗਤ ਜਨ ਮਹਾਰਾਣੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਸਕਣ।

PunjabKesari

ਮੰਦਿਰ ਦੇ ਅਚਾਰੀਆ ਸ਼੍ਰੀ ਮੇਧਨੀਪਤੀ ਮਿਸ਼ਰ ਵੱਲੋਂ ਸ਼ਾਂਤੀ ਪਾਠ ਦਾ ਜਾਪ ਕੀਤਾ ਗਿਆ ਅਤੇ ਹਾਜ਼ਰ ਸੰਗਤਾਂ ਵੱਲੋਂ 2 ਮਿੰਟ ਦਾ ਮੌਨ ਧਾਰਨ ਕਰਕੇ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਸ਼੍ਰੀਮਤੀ ਮਧੂ ਜੈਨ, ਸ਼੍ਰੀਮਤੀ ਬ੍ਰਿਜ ਗਾਂਧੀ, ਸ਼੍ਰੀਮਤੀ ਮੰਜੂਲਿਕਾ ਸਿੰਘ, ਸ਼੍ਰੀਮਤੀ ਮਰਿਦੁਲਾ ਚਕਰਬਰਤੀ, ਸ਼੍ਰੀ ਐਂਡਰਿਊ ਲਾਲ, ਵਿਨੋਦ ਸ਼ਰਮਾ ਆਦਿ ਵੱਲੋਂ ਮਹਾਰਾਣੀ ਨਾਲ ਆਪਣੀਆਂ ਮਿਲਣੀਆਂ ਅਤੇ ਯਾਦਾਂ ਸੰਬੰਧੀ ਗੱਲਬਾਤ ਸੰਗਤ ਨਾਲ ਸਾਂਝੀ ਕੀਤੀ ਗਈ। ਇਸ ਸਮਾਗਮ ਦੌਰਾਨ ਹਿੰਦੂ ਮੰਦਿਰ ਗਲਾਸਗੋ ਦੀ ਮੰਦਿਰ ਕਮੇਟੀ ਵੱਲੋਂ ਮਹਾਰਾਣੀ ਦੋਇਮ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਗਈ।
 


cherry

Content Editor

Related News