ਸਕਾਟਲੈਂਡ : ਟੈਸਟ ਐਂਡ ਪ੍ਰੋਟੈਕਟ ਪ੍ਰਣਾਲੀ ’ਚ ਸੁਧਾਰ ਲਈ ਹੋ ਰਹੀ ਵਾਧੂ ਸਟਾਫ ਦੀ ਭਰਤੀ

Saturday, Jul 10, 2021 - 02:53 PM (IST)

ਸਕਾਟਲੈਂਡ : ਟੈਸਟ ਐਂਡ ਪ੍ਰੋਟੈਕਟ ਪ੍ਰਣਾਲੀ ’ਚ ਸੁਧਾਰ ਲਈ ਹੋ ਰਹੀ ਵਾਧੂ ਸਟਾਫ ਦੀ ਭਰਤੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਟੈਸਟ ਐਂਡ ਪ੍ਰੋਟੈਕਟ ਪ੍ਰਣਾਲੀ ’ਚ ਸੁਧਾਰ ਅਤੇ ਸਹਾਇਤਾ ਲਈ ਵਾਧੂ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਇਹ ਕਦਮ ਟੈਸਟ ਐਂਡ ਪ੍ਰੋਟੈਕਟ ਵੱਲੋਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਟੀਚਿਆਂ ਨੂੰ ਪੂਰਾ ਕਰਨ ’ਚ ਅਸਫਲ ਰਹਿਣ ਬਾਰੇ ਖੁਲਾਸਾ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਸਕਾਟਲੈਂਡ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੂੰ ਦਰਜ ਕੀਤਾ ਜਾ ਰਿਹਾ ਹੈ ਅਤੇ ਫਸਟ ਮਨਿਸਟਰ ਨਿਕੋਲਾ ਸਟਰਜਨ ਵੱਲੋਂ ਸਕਾਟਲੈਂਡ ਦੇ 19 ਜੁਲਾਈ ਨੂੰ ਜ਼ੀਰੋ ਪੱਧਰ ’ਚ ਜਾਣ ਜਾਂ ਨਾ ਜਾਣ ਦੀ ਯੋਗਤਾ ਬਾਰੇ ਮੰਗਲਵਾਰ ਨੂੰ ਅਪਡੇਟ ਕਰਨ ਦੀ ਉਮੀਦ ਹੈ।

ਇਹ ਵੀ ਪੜ੍ਹੋ : ਚੀਨ ਦੇ ਨਾਪਾਕ ਮਨਸੂਬੇ, DNA ਨਾਲ ਛੇੜਛਾੜ ਕਰ ਕੇ ਤਿਆਰ ਕਰ ਰਿਹਾ ਨਵੀਂ ਫੌਜ, ਅਮਰੀਕਾ ਦੀ ਉੱਡੀ ਨੀਂਦ

ਸਕਾਟਲੈਂਡ ’ਚ ਟੈਸਟ ਐਂਡ ਪ੍ਰੋਟੈਕਟ ਪ੍ਰਣਾਲੀ ’ਚ ਸਹਾਇਤਾ ਕਰਨ ਸਬੰਧੀ ਟੈਸਟ ਐਂਡ ਪ੍ਰੋਟੈਕਟ ਦੀ ਵਪਾਰਕ ਪਾਰਟਨਰ ਅਸੈਸਨਸ ਵੱਲੋਂ 100 ਕਰਮਚਾਰੀਆਂ ਵੱਲੋਂ ਟਰੇਸਿੰਗ ਪ੍ਰਣਾਲੀ ਦੀ ਸਮਰੱਥਾ ਨੂੰ ਵਧਾਉਣ ਲਈ ਬਾਰਹੈੱਡ ਟਰੈਵਲ ਨਾਲ ਸਹਿਮਤੀ ਕੀਤੀ ਗਈ ਹੈ। ਸਕਾਟਲੈਂਡ ਦੀ ਸਰਕਾਰ ਅਨੁਸਾਰ ਵਾਧੂ ਸੰਪਰਕ ਟਰੇਸਿੰਗ ਸਟਾਫ ਨੂੰ ਮੌਜੂਦਾ ਸਟਾਫ ਦੀ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਟਰੇਸਿੰਗ ਸਿਸਟਮ ’ਚ ਤਬਦੀਲੀਆਂ ਵੀ ਲਾਗੂ ਕੀਤੀਆਂ ਗਈਆਂ ਹਨ, ਤਾਂ ਕਿ ਸੰਪਰਕ ਟਰੇਸਰਾਂ ਜ਼ਰੀਏ ਵਧ ਰਹੇ ਜੋਖਮ ਵਾਲੇ ਕੇਸਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਬੇਲੋੜੀਂਦੇ ਕੇਸ ਬੰਦ ਕੀਤੇ ਜਾਣ। ਇਸ ਹਫਤੇ ਦੇ ਸ਼ੁਰੂ ’ਚ ਜਾਰੀ ਅੰਕੜਿਆਂ ਅਨੁਸਾਰ ਸਿਸਟਮ ਅੰਦਰ 73.2% ਕੇਸ 72 ਘੰਟਿਆਂ ਦੇ ਅੰਦਰ-ਅੰਦਰ ਬੰਦ ਹੋ ਗਏ ਹਨ, ਜੋ ਡਬਲਯੂ. ਐੱਚ. ਓ. ਦੇ 80% ਦੇ ਟੀਚੇ ਤੋਂ ਹੇਠਾਂ ਹਨ। ਇਸ ਲਈ ਟੈਸਟ ਐਂਡ ਟਰੇਸ ਪ੍ਰਣਾਲੀ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ’ਚ ਵਾਧੂ ਸਟਾਫ ਦੀ ਸਹਾਇਤਾ ਲਈ ਜਾ ਰਹੀ ਹੈ।


author

Manoj

Content Editor

Related News