ਸਕਾਟਲੈਂਡ ਦੇ ਲੋਕਾਂ ਲਈ ਨਵੀਆਂ ਤਾਲਾਬੰਦੀ ਢਿੱਲਾਂ ਦਾ ਐਲਾਨ

07/03/2020 5:23:17 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਲੋਕਾਂ ਲਈ ਨਵੀਆਂ ਤਾਲਾਬੰਦੀ ਢਿੱਲਾਂ ਦਾ ਐਲਾਨ ਕਰਦਿਆਂ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਖਰੀਦੋ ਫਰੋਖਤ ਕਰਨ ਵੇਲੇ ਦੁਕਾਨਾਂ 'ਚ ਦਾਖਲੇ ਵੇਲੇ ਵੀ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਸਕਾਟਲੈਂਡ ਸਰਕਾਰ ਦੀ ਰੋਜ਼ਾਨਾ ਪ੍ਰੈੱਸ ਵਾਰਤਾ ਦੌਰਾਨ ਉਹਨਾਂ ਕਿਹਾ ਹੈ ਕਿ ਬੀਤੇ ਦਿਨ ਦੇ ਅੰਕੜਿਆਂ ਮੁਤਾਬਕ ਸਕਾਟਲੈਂਡ ਵਿੱਚ ਹੁਣ ਤੱਕ 18264 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਤੇ ਹੁਣ 785 ਸ਼ੱਕੀ ਜਾਂ ਪੀੜਤ ਮਰੀਜ਼ ਹੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ਼ ਹਨ। 

ਪੜ੍ਹੋ ਇਹ ਅਹਿਮ ਖਬਰ- Big Breaking : ਪਾਕਿ `ਚ ਰੇਲ ਅਤੇ ਬੱਸ ਦੀ ਭਿਆਨਕ ਟੱਕਰ, 19 ਸਿੱਖ ਸ਼ਰਧਾਲੂਆਂ ਦੀ ਮੌਤ

ਨਵੀਆਂ ਹਦਾਇਤਾਂ ਮੁਤਾਬਕ ਅੱਜ ਤੋਂ 11 ਸਾਲ ਜਾਂ ਘੱਟ ਉਮਰ ਦੇ ਬੱਚੇ ਬਿਨਾਂ ਸਮਾਜਿਕ ਦੂਰੀ ਦੇ ਬਾਹਰ ਖੇਡ ਸਕਣਗੇ ਜਦਕਿ 12 ਤੋਂ 17 ਸਾਲ ਉਮਰ ਵਰਗ ਨੂੰ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਹ ਸਿਰਫ ਅੱਠ ਦੇ ਸਮੂਹ 'ਚ ਅਤੇ ਦੋ ਪਰਿਵਾਰਾਂ ਦੇ ਬੱਚੇ ਹੀ ਇਕੱਠੇ ਹੋ ਸਕਣਗੇ। ਕਸਰਤ ਵਗੈਰਾ ਜਾਂ ਆਮ ਆਉਣ ਜਾਣ ਲਈ 5 ਮੀਲ ਦੂਰੀ ਦੀ ਸੀਮਾ ਵੀ ਅੱਜ ਤੋਂ ਖ਼ਤਮ ਕਰ ਦਿੱਤੀ ਗਈ ਹੈ। ਬੀਅਰ ਗਾਰਡਨ ਵਗੈਰਾ 6 ਜੁਲਾਈ ਤੋਂ ਮੁੜ ਲੀਹ 'ਤੇ ਆ ਸਕਣਗੇ ਜਦਕਿ 10 ਜੁਲਾਈ ਸ਼ੁੱਕਰਵਾਰ ਤੋਂ ਰੀਟੇਲ ਸੈਕਟਰ ਵਿੱਚ ਜਾਣ ਆਉਣ ਸਮੇਂ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਜਨਤਕ ਸਫ਼ਰ ਸੇਵਾਵਾਂ ਵਰਤਣ ਸਮੇਂ ਵੀ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ। ਸਕਾਟਲੈਂਡ ਸਰਕਾਰ ਵੱਲੋਂ ਫਿਲਹਾਲ ਸਮਾਜਿਕ ਦੂਰੀ ਲਈ 2 ਮੀਟਰ ਦੂਰੀ ਨਿਯਮ ਨੂੰ ਬਰਕਰਾਰ ਰੱਖਿਆ ਹੋਇਆ ਹੈ।


Vandana

Content Editor

Related News