ਨਿਕੋਲਾ ਸਟਰਜਨ ਨੇ ਕੀਤੀ ਯਾਤਰਾ ਸਮੇਤ ਹੋਰ ਪਾਬੰਦੀਆਂ ਦੀ ਘੋਸ਼ਣਾ

Sunday, Dec 20, 2020 - 02:24 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਰਕਾਰ ਦੁਆਰਾ ਕੋਰੋਨਾਵਾਇਰਸ ਇਨਫੈਕਸ਼ਨ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਕ੍ਰਿਸਮਸ ਮੌਕੇ ਕੁੱਝ ਨਵੀਆਂ ਪਾਬੰਦੀਆਂ ਦੀ ਘੋਸ਼ਣਾ ਕੀਤੀ ਗਈ। ਇਹਨਾਂ ਪਾਬੰਦੀਆਂ ਦਾ ਐਲਾਨ ਕਰਦਿਆਂ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕ੍ਰਿਸਮਸ ਮੌਕੇ ਕੋਰੋਨਾਵਾਇਰਸ ਤੋਂ ਸੁਰੱਖਿਆ ਲਈ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਕੇ ਦੇ ਹੋਰ ਖੇਤਰਾਂ ਅਤੇ ਸਕਾਟਲੈਂਡ ਵਿਚਕਾਰ ਸਖਤ ਯਾਤਰਾ ਪਾਬੰਦੀਆਂ ਦੀ ਪੁਸ਼ਟੀ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸਿਡਨੀ 'ਚ ਵਧੇ ਕੋਰੋਨਾ ਮਾਮਲੇ, ਸਖ਼ਤ ਤਾਲਾਬੰਦੀ ਘੋਸ਼ਿਤ

ਇਹ ਪਾਬੰਦੀ ਹੁਣ ਸ਼ੁਰੂ ਹੋ ਰਹੇ ਤਿਉਹਾਰਾਂ ਦੇ ਅਰਸੇ ਦੌਰਾਨ ਜਾਰੀ ਰਹੇਗੀ, ਜਿਸਦੀ ਬਾਅਦ ਵਿੱਚ ਸਮੀਖਿਆ ਕੀਤੀ ਜਾਵੇਗੀ। ਇਸਦੇ ਇਲਾਵਾ ਕ੍ਰਿਸਮਸ ਦੇ ਦਿਨ ਇੱਕ ਬੱਬਲ ਵਿੱਚ ਲੋਕਾਂ ਨੂੰ ਅੰਦਰੂਨੀ ਰਲੇਵੇਂ ਦੀ ਇਜਾਜ਼ਤ ਹੋਵੇਗੀ ਜਦਕਿ ਇਸ ਦੌਰਾਨ 3 ਘਰਾਂ ਦੇ 8 ਵਿਅਕਤੀਆਂ ਦੇ ਸ਼ਾਮਲ ਹੋਣ ਦੀਆ ਘਰੇਲੂ ਸੀਮਾਵਾਂ ਅਜੇ ਵੀ ਲਾਗੂ ਹੋਣਗੀਆਂ। ਇਹਨਾਂ ਸਭ ਤਬਦੀਲੀਆਂ ਦੇ ਨਾਲ ਸਕਾਟਲੈਂਡ ਬਾਕਸਿੰਗ ਡੇਅ ਨੂੰ ਸਵੇਰ ਤੋਂ ਲੈਵਲ ਚਾਰ ਕੋਰੋਨਾਵਾਇਰਸ ਪਾਬੰਦੀਆਂ ਵਿੱਚ ਤਿੰਨ ਹਫਤਿਆਂ ਦੀ ਮਿਆਦ ਲਈ ਦਾਖਲ ਹੋਵੇਗਾ ਅਤੇ ਇਸ ਦੌਰਾਨ ਸਕੂਲ 18 ਜਨਵਰੀ ਤੱਕ ਬੰਦ ਰਹਿਣਗੇ। ਇਸ ਐਮਰਜੈਂਸੀ ਅਪਡੇਟ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਸ ਸਮੇਂ ਵਾਇਰਸ ਦੀ ਲਾਗ ਦਾ ਸਭ ਤੋਂ ਗੰਭੀਰ ਅਤੇ ਖ਼ਤਰਨਾਕ ਮੋੜ ਹੈ ਅਤੇ ਇਸ ਸਥਿਤੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ।


Vandana

Content Editor

Related News