ਸਕਾਟਲੈਂਡ ''ਚ ਦਾਖਲ ਹੋਣਾ ਜਾਂ ਛੱਡਣਾ ਹੋਵੇਗਾ ਗੈਰਕਾਨੂੰਨੀ, ਲੱਗੇਗਾ ਜੁਰਮਾਨਾ

Friday, Nov 20, 2020 - 05:56 PM (IST)

ਸਕਾਟਲੈਂਡ ''ਚ ਦਾਖਲ ਹੋਣਾ ਜਾਂ ਛੱਡਣਾ ਹੋਵੇਗਾ ਗੈਰਕਾਨੂੰਨੀ, ਲੱਗੇਗਾ ਜੁਰਮਾਨਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਨੂੰ ਕਾਬੂ ਕਰਨ ਲਈ ਬਣੀਆਂ ਨਵੀਆਂ ਪਾਬੰਦੀਆਂ ਦੇ ਤਹਿਤ ਇਸ ਹਫਤੇ ਦੇ ਅੰਤ ਤੋਂ ਸਕਾਟਲੈਂਡ ਦੀ ਸਰਹੱਦ ਨੂੰ ਪਾਰ ਕਰਨਾ ਗੈਰ ਕਾਨੂੰਨੀ ਹੋਵੇਗਾ। ਇਸ ਅਧੀਨ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਿਨਾਂ ਠੋਸ ਅਤੇ ਜ਼ਰੂਰੀ ਕਾਰਨ ਦੇ ਸਕਾਟਲੈਂਡ ਵਿਚ ਦਾਖਲ ਹੋਣ ਜਾਂ ਛੱਡਣ 'ਤੇ ਪਾਬੰਦੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ 60 ਪੌਂਡ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। 

ਹਾਲਾਂਕਿ ਇਸ ਪਾਬੰਦੀ ਦੀ ਵਿਰੋਧੀ ਪਾਰਟੀਆਂ ਦੁਆਰਾ ਅਲੋਚਨਾ ਵੀ ਕੀਤੀ ਗਈ ਹੈ। ਵੀਰਵਾਰ ਸ਼ਾਮ ਨੂੰ ਜ਼ਾਰੀ ਕੀਤੇ ਗਏ ਦਸਤਾਵੇਜ਼ ਦੇ ਮੁਤਾਬਕ, ਸਕਾਟਲੈਂਡ ਵਿੱਚ ਰਹਿੰਦੇ ਕਿਸੇ ਵੀ ਵਿਅਕਤੀ ਨੂੰ ਆਮ ਯਾਤਰਾ ਵਾਲੇ ਖੇਤਰ - ਇੰਗਲੈਂਡ, ਵੇਲਜ਼, ਉੱਤਰੀ ਆਇਰਲੈਂਡ, ਦਿ ਚੈਨਲ ਆਈਲੈਂਡਜ਼ ਅਤੇ ਆਇਰਲੈਂਡ ਦੇ ਗਣਤੰਤਰ ਦੇ ਕਿਸੇ ਵੀ ਹਿੱਸੇ ਦੀ ਯਾਤਰਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਥਾਵਾਂ ਤੋਂ ਕੋਈ ਸਕਾਟਲੈਂਡ ਵੱਲ ਯਾਤਰਾ ਕਰ ਸਕਦਾ ਹੈ। ਇਸ ਤੋਂ ਇਲਾਵਾ ਲੈਵਲ 3 ਜਾਂ ਲੈਵਲ 4 ਤਾਲਾਬੰਦੀ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ (ਜਿਸ ਵਿੱਚ ਕੇਂਦਰੀ ਸਕਾਟਲੈਂਡ ਦੇ ਵਿਸ਼ਾਲ ਹਿੱਸੇ ਵੀ ਸ਼ਾਮਿਲ ਹਨ)  ਨੂੰ ਵੀ ਆਪਣਾ ਖੇਤਰ ਛੱਡਣ ਦੀ ਇਜਾਜ਼ਤ ਨਹੀਂ ਹੈ। ਕੁੱਝ ਬਹੁਤ ਜਰੂਰੀ ਕੰਮਾਂ ਵਿੱਚ ਆਉਣ ਜਾਂ ਜਾਣ 'ਤੇ ਛੋਟ ਦਿੱਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- 'ਟੋਏ' ਦੀ ਡੂੰਘਾਈ ਦਾ ਸਬੂਤ ਦੇਣ ਲਈ ਪਿਓ ਨੇ 6 ਫੁੱਟ ਦੇ ਪੁੱਤ ਨੂੰ 'ਚ ਗੱਡਿਆ

ਸਕਾਟਿਸ਼ ਵਾਸੀ ਖੂਨਦਾਨ ਕਰਨ, ਡਰਾਈਵਿੰਗ ਟੈਸਟ, ਸਿਹਤ ਦੇ ਕਾਰਨਾਂ, ਕੰਮ ਜਾਂ ਸਕੂਲ ਲਈ ਆਦਿ ਲਈ ਆਵਾਜਾਈ ਕਰ ਸਕਣਗੇ। ਸਕਾਟਲੈਂਡ ਦੇ ਲੇਬਰ ਲੀਡਰ ਰਿਚਰਡ ਲਿਓਨਾਰਡ ਨੇ ਇਸ ਪਾਬੰਦੀ ਨੂੰ ‘ਡੂੰਘੇ ਨੁਕਸ’ ਵਾਲੀ ਕਰਾਰ ਦਿੱਤਾ ਹੈ ਕਿਉਂਕਿ ਇਹ ਯਾਤਰਾ ਪਾਬੰਦੀ ਲੋਕਾਂ ਨੂੰ ਉਲਝਣ ਵਿੱਚ ਪਾ ਦੇਵੇਗੀ। ਸਕਾਟਲੈਂਡ ਦੀ ਸਰਕਾਰ ਦੇ ਇੱਕ ਬੁਲਾਰੇ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਨਿਯਮ ‘ਪੂਰੀ ਤਰ੍ਹਾਂ ਸਕਾਟਲੈਂਡ ਦੀ ਸੰਸਦ ਦੇ ਅਧਿਕਾਰ ਅੰਦਰ ਹਨ’। ਇਸ ਤੋਂ ਇਲਾਵਾ ਵੇਲਜ਼ ਨੇ ਵੀ ਪਿਛਲੇ ਮਹੀਨੇ ਇੰਗਲੈਂਡ ਦੇ ਲੋਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ, ਜਦੋਂਕਿ ਇੰਗਲੈਂਡ ਦੇ ਮੌਜੂਦਾ ਤਾਲਾਬੰਦੀ ਨਿਯਮ ਵੀ ਬਿਨਾਂ ਕਿਸੇ ਠੋਸ ਕਾਰਨ ਤੋਂ ਖੇਤਰੀ ਅਤੇ ਵਿਦੇਸ਼ੀ ਯਾਤਰਾ 'ਤੇ ਪਾਬੰਦੀ ਲਗਾਉਂਦੇ ਹਨ।


author

Vandana

Content Editor

Related News