ਸਕਾਟਲੈਂਡ ਮਾਹਵਾਰੀ ਉਤਪਾਦ ਮੁਫ਼ਤ ਵੰਡਣ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼

11/25/2020 4:43:01 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜੋ ਬੀਬੀਆਂ ਨੂੰ ਮਾਹਵਾਰੀ ਉਤਪਾਦ ਦੇਸ਼ ਭਰ ਵਿੱਚ ਮੁਫਤ ਉਪਲੱਬਧ ਕਰਵਾਏਗਾ। ਮਾਹਵਾਰੀ ਦੌਰਾਨ ਵਰਤੇ ਜਾਣ ਵਾਲੇ ਉਤਪਾਦਾਂ ਦੇ ਮੁਫਤ ਪ੍ਰੋਵਿਜ਼ਨ ਬਿੱਲ ਨੂੰ ਐਮ ਐਸ ਪੀਜ਼ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ, ਜਿਸਦੇ ਤਹਿਤ ਸਥਾਨਕ ਅਧਿਕਾਰੀ ਹੁਣ ਇੱਕ ਕਾਨੂੰਨ ਹੇਠ ਇਸ ਨਾਲ ਸੰਬੰਧਿਤ ਉਤਪਾਦ ਜਿਵੇਂ ਟੈਂਪਨ ਅਤੇ ਸੈਨੇਟਰੀ ਪੈਡ ਆਦਿ ਦੀ ਮੁਫਤ ਉਪਲਬਧੀ ਹਰੇਕ ਕੋਲ ਯਕੀਨੀ ਕਰਨਗੇ। 

ਸਕਾਟਲੈਂਡ ਦੀ ਇਸ ਪਹਿਲ ਨਾਲ ਗਰੀਬ ਨਾਗਰਿਕ ਕੋਰੋਨਾ ਮਹਾਮਾਰੀ ਦੌਰਾਨ ਇਹ ਜਰੂਰੀ ਚੀਜਾਂ ਖਰੀਦਣ ਲਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਗੇ। ਸਕਾਟਲੈਂਡ ਦੇ ਗਰੀਬ ਲੋਕ ਖਾਸ ਤੌਰ 'ਤੇ ਬੀਬੀਆਂ ਜੋ ਆਪਣੇ ਲਈ ਆਰਥਿਕ ਤੰਗੀ ਕਾਰਨ ਉਹਨਾਂ ਦੀ ਚੰਗੀ ਸਿਹਤ 'ਤੇ ਸੁਰੱਖਿਆ ਲਈ ਇਸ ਤਰ੍ਹਾਂ ਦੇ ਜਰੂਰੀ ਉਤਪਾਦ ਖਰੀਦਣ ਤੋਂ ਅਸਮਰੱਥ ਸਨ, ਲਈ ਇਹ ਬਿੱਲ ਲੇਬਰ ਐਮ.ਐਸ.ਪੀ. ਮੋਨਿਕਾ ਲੈਨਨ ਦੁਆਰਾ ਪੇਸ਼ ਕੀਤਾ ਗਿਆ ਸੀ ਜੋ ਕਿ ਸਾਲ 2016 ਤੋਂ ਇਹ ਮੁਹਿੰਮ ਚਲਾ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਦੁਬਈ ਸਮੇਤ ਵਿਦੇਸ਼ ਜਾਣ ਵਾਲਿਆਂ ਲਈ ਬੇਹੱਦ ਖਾਸ ਖ਼ਬਰ

ਇਸ ਸੰਬੰਧੀ ਯੰਗ ਸਕਾਟ ਦੁਆਰਾ 2,000 ਤੋਂ ਵੱਧ ਲੋਕਾਂ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਸਕਾਟਲੈਂਡ ਵਿੱਚ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਚਾਰ ਬੀਬੀਆਂ ਵਿੱਚੋਂ ਇੱਕ ਨੇ ਪੀਰੀਅਡ ਉਤਪਾਦ ਪ੍ਰਾਪਤ ਕਰਨ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕੀਤਾ ਹੈ ਜਦਕਿ ਯੂਕੇ ਵਿਚ ਲਗਭੱਗ 10% ਕੁੜੀਆਂ ਪੀਰੀਅਡ ਉਤਪਾਦਾਂ ਨੂੰ ਖ੍ਰੀਦਣ ਵਿੱਚ ਅਸਮਰੱਥ ਹਨ। ਸਕਾਟਲੈਂਡ ਦੀ ਸਰਕਾਰ ਨੇ ਇਸ ਯੋਜਨਾ ਦਾ ਸਮਰਥਨ ਕਰਨ ਲਈ 5.2 ਮਿਲੀਅਨ ਪੌਂਡ ਦੀ ਫੰਡਿੰਗ ਪ੍ਰਦਾਨ ਕੀਤੀ ਹੈ, ਜਿਸ ਵਿੱਚ 0.5 ਮਿਲੀਅਨ ਦੀ ਰਾਸ਼ੀ ਇੱਕ ਚੈਰਿਟੀ ਸੰਸਥਾ ਫੇਅਰ ਸ਼ੇਅਰ ਦੇ ਹਿੱਸੇ ਆਈ ਹੈ ਤਾਂ ਕਿ ਘੱਟ ਆਮਦਨੀ ਵਾਲੇ ਘਰਾਂ ਨੂੰ ਇਹ ਮੁਫਤ ਉਤਪਾਦ ਦੇਣ 'ਚ ਸਹਾਇਤਾ ਮਿਲ ਸਕੇ। ਇਹ ਕਾਨੂੰਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਪੀਰੀਅਡ ਉਤਪਾਦਾਂ ਦੀ ਮੁਫਤ ਵਿਵਸਥਾ ਨੂੰ ਯਕੀਨੀ  ਬਣਾਉਂਦਾ ਹੈ। ਸਰਕਾਰ ਮੁਤਾਬਕ, ਇਸ ਯੋਜਨਾ ਦੇ ਕਾਨੂੰਨ ਬਣਨ ਤੋਂ ਦੋ ਸਾਲਾਂ ਦੇ ਅੰਦਰ ਇਸ ਨੂੰ ਅਮਲ ਵਿੱਚ ਲਿਆਉਣ ਦੀ ਜ਼ਰੂਰਤ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ ਟਰਾਂਸਜੈਂਡਰਾਂ ਨੂੰ ਮਿਲਿਆ ਆਪਣਾ ਪਹਿਲਾ 'ਚਰਚ'


Vandana

Content Editor

Related News