ਸਕਾਟਲੈਂਡ: ਮੈਕਗਿੱਲ ਬੱਸ ਕੰਪਨੀ ਨੇ ਦਿੱਤਾ ਇਲੈਕਟ੍ਰਿਕ ਵਾਹਨਾਂ ਲਈ 15 ਮਿਲੀਅਨ ਪੌਂਡ ਦਾ ਆਰਡਰ

Tuesday, Mar 30, 2021 - 02:11 PM (IST)

ਸਕਾਟਲੈਂਡ: ਮੈਕਗਿੱਲ ਬੱਸ ਕੰਪਨੀ ਨੇ ਦਿੱਤਾ ਇਲੈਕਟ੍ਰਿਕ ਵਾਹਨਾਂ ਲਈ 15 ਮਿਲੀਅਨ ਪੌਂਡ ਦਾ ਆਰਡਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਇੱਕ ਮੋਹਰੀ ਬੱਸ ਫਰਮ ਦੁਆਰਾ ਇਲੈਕਟ੍ਰਿਕ ਬੱਸਾਂ ਲਈ 15 ਮਿਲੀਅਨ ਪੌਂਡ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਮੈਕਗਿੱਲ ਫਰਮ ਨੇ ਸਕਾਟਲੈਂਡ ਦੇ ਪੱਛਮ ਵਿੱਚ ਇਸ ਦੇ ਕਾਰੋਬਾਰ ਵਿੱਚ ਵਾਧਾ ਕਰਨ ਲਈ 33 ਨਵੇਂ ਵਾਹਨਾਂ ਦਾ ਆਰਡਰ ਦਿੱਤਾ ਹੈ। ਫਰਮ ਵੱਲੋਂ ਇਹ ਪਹਿਲ ਗ੍ਰੀਨਕ ਅਧਾਰਿਤ ਕੰਪਨੀ ਵੱਲੋਂ 30 ਤੋਂ ਵਧੇਰੇ ਬੱਸਾਂ ਤਿਆਰ ਕਰਨ ਲਈ ਦੋ ਕੰਪਨੀਆਂ ਨਾਲ 17.5 ਮਿਲੀਅਨ ਪੌਂਡ ਦੇ ਸਮਝੌਤੇ ਤੋਂ ਬਾਅਦ ਕੀਤੀ ਗਈ ਹੈ। 

ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਕਾਰੋਬਾਰੀ ਜੇਨੀਫਰ ਦਾ ਦਾਅਵਾ, ਵਿਆਹੁਤਾ ਹੋਣ ਦੇ ਬਾਵਜੂਦ ਬੋਰਿਸ 4 ਸਾਲ ਤੱਕ ਰਹੇ ਅਫੇਅਰ 'ਚ

ਇਹ ਇਲੈਕਟ੍ਰਿਕ ਬੱਸਾਂ ਇਸ ਸਾਲ ਦੇ ਦੂਜੇ ਅੱਧ ਵਿੱਚ ਗਲਾਸਗੋ ਵਿੱਚ ਕੋਪ 26 ਸੰਮੇਲਨ ਤੋਂ ਪਹਿਲਾਂ ਦਿੱਤੀਆਂ ਜਾਣਗੀਆਂ।ਮੈਕਗਿੱਲ ਦੇ ਚੇਅਰਮੈਨ ਜੇਮਜ਼ ਈਸਡੇਲ ਅਨੁਸਾਰ ਇਹ ਨਿਵੇਸ਼ ਕਰਨ ਵਿੱਚ ਬਹੁਤ ਖੁਸ਼ੀ ਹੋਈ ਹੈ ਜਿਸ ਨਾਲ ਸਕਾਟਲੈਂਡ ਅਤੇ ਡੰਡੀ ਦੇ ਪੱਛਮ ਵਿੱਚ ਕੰਪਨੀ ਦੇ ਬਿਜਲਈ ਵਾਹਨਾਂ ਦੀ ਗਿਣਤੀ 68 ਹੋ ਜਾਵੇਗੀ। ਕੰਪਨੀ ਅਨੁਸਾਰ ਮੈਕਗਿੱਲ ਵਿੱਚ ਨਿਵੇਸ਼ ਦਾ ਇੱਕ ਮਜ਼ਬੂਤ ​​ਰਿਕਾਰਡ ਹੈ ਅਤੇ ਇਹ ਨਿਵੇਸ਼ ਆਉਣ ਵਾਲੇ ਸਾਲਾਂ ਵਿੱਚ ਵੀ ਜਾਰੀ ਰਹੇਗਾ।


author

Vandana

Content Editor

Related News