ਸਕਾਟਲੈਂਡ ਦੀ ਮੌਜੂਦਾ ਤਾਲਾਬੰਦੀ ''ਚ ਹੋਇਆ ਵਾਧਾ

01/20/2021 2:30:56 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਹੋ ਰਹੇ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਮੱਦੇਨਜ਼ਰ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਕਾਟਲੈਂਡ ਵਿੱਚ ਮੌਜੂਦਾ ਤਾਲਾਬੰਦੀ ਪਾਬੰਦੀਆਂ ਨੂੰ ਘੱਟੋ ਘੱਟ ਫਰਵਰੀ ਦੇ ਅੱਧ ਤੱਕ ਵਧਾਉਣ ਦੀ ਘੋਸ਼ਣਾ ਕੀਤੀ ਹੈ। ਇਸ ਦੌਰਾਨ ਸਕਾਟਲੈਂਡ ਦੇ ਸਕੂਲ ਵੀ ਫਰਵਰੀ ਦੇ ਅੱਧ ਤੱਕ ਬੰਦ ਰਹਿਣਗੇ ਜੋ ਕਿ ਪਹਿਲਾਂ 1 ਫਰਵਰੀ ਨੂੰ ਦੁਬਾਰਾ ਖੋਲ੍ਹਣ ਲਈ ਨਿਰਧਾਰਤ ਕੀਤੇ ਗਏ ਸਨ। ਮੰਗਲਵਾਰ ਨੂੰ ਹੋਲੀਰੂਡ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸਟਰਜਨ ਨੇ ਜਾਣਕਾਰੀ ਦਿੱਤੀ ਕਿ ਤਾਲਾਬੰਦੀ ਨਿਯਮਾਂ ਦੀ ਕੈਬਨਿਟ ਵੱਲੋਂ 2 ਫਰਵਰੀ ਨੂੰ ਮੁੜ ਸਮੀਖਿਆ ਕੀਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਯੂਕੇ : ਦੋ ਬ੍ਰਿਟਿਸ਼ ਸਿੱਖਾਂ 'ਤੇ ਝਗੜੇ ਦੌਰਾਨ ਚਾਕੂ ਤੇ ਤਲਵਾਰ ਦੀ ਵਰਤੋਂ ਕਰਨ ਦਾ ਦੋਸ਼, ਗਿਫ਼ਤਾਰ

ਸਕਾਟਲੈਂਡ ਵਿੱਚ ਇਸ ਸਮੇਂ ਵਾਇਰਸ ਦੇ ਪੁਸ਼ਟੀ ਕੀਤੇ ਮਾਮਲਿਆਂ ਨਾਲ ਹਸਪਤਾਲਾਂ ਨੂੰ ਸਿਹਤ ਸਹੂਲਤਾਂ ਸੰਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਹਫਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹਸਪਤਾਲਾਂ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੇ ਦਾਖਲੇ ਉੱਚ ਪੱਧਰਾਂ 'ਤੇ ਆ ਗਏ ਹਨ। ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ 24 ਘੰਟਿਆਂ ਦੌਰਾਨ 71 ਕੋਰੋਨਾ ਵਾਇਰਸ ਮੌਤਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਮੌਤਾਂ ਦਾ ਅੰਕੜਾ 5,376 ਤੱਕ ਪਹੁੰਚ ਗਿਆ ਹੈ। ਇਸ ਦੇ ਇਲਾਵਾ ਵਾਇਰਸ ਦੀ ਲਾਗ ਦੇ 1,165 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 354 ਗਲਾਸਗੋ ਅਤੇ ਕਲਾਈਡ ਅਤੇ 178 ਲੈਨਾਰਕਸ਼ਾਇਰ ਵਿਚ ਹਨ। ਇਸ ਵੇਲੇ ਸਕਾਟਿਸ਼ ਹਸਪਤਾਲਾਂ ਵਿੱਚ 1,989 ਕੋਰੋਨਾਂ ਮਰੀਜ਼ ਦਾਖਲ ਹਨ, ਜਿਹਨਾਂ ਵਿੱਚੋਂ 150 ਮਰੀਜ਼ ਗੰਭੀਰ ਦੇਖਭਾਲ ਵਿੱਚ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News