ਸਕਾਟਲੈਂਡ: ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ''ਹਾਲੀਡੇ ਵਾਊਚਰ ਸਕੀਮ'' ਦੀ ਸ਼ੁਰੂਆਤ

Wednesday, Aug 11, 2021 - 02:39 PM (IST)

ਸਕਾਟਲੈਂਡ: ਘੱਟ ਆਮਦਨੀ ਵਾਲੇ ਪਰਿਵਾਰਾਂ ਲਈ ''ਹਾਲੀਡੇ ਵਾਊਚਰ ਸਕੀਮ'' ਦੀ ਸ਼ੁਰੂਆਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਉਹਨਾਂ ਘੱਟ ਆਮਦਨੀ ਵਾਲੇ ਲੋਕਾਂ ਲਈ ਇੱਕ ਹਾਲੀਡੇ ਵਾਊਚਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮਹਾਮਾਰੀ ਦੌਰਾਨ ਸਹਾਇਤਾ ਤੋਂ ਵਾਂਝੇ ਰਹੇ ਹਨ। ਇਹਨਾਂ ਲੋਕਾਂ ਨੂੰ ਇਹ ਸਕੀਮ ਸਕਾਟਲੈਂਡ ਵਿੱਚ ਛੁੱਟੀਆਂ ਬਿਤਾਉਣ ਲਈ ਦੋ ਰਾਤ ਦੀ ਛੋਟ ਦੇ ਵਾਊਚਰ ਪ੍ਰਦਾਨ ਕਰੇਗੀ। ਸਕਾਟਲੈਂਡ ਸਰਕਾਰ ਦੁਆਰਾ ਸੈਰ-ਸਪਾਟਾ ਕਾਰੋਬਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਸਕਾਟਲੈਂਡ ਵਿੱਚ ਦੋ-ਰਾਤ ਦੀ ਛੋਟ ਦਾ ਅਨੰਦ ਲੈਣ ਵਿੱਚ ਮਦਦ ਕਰਨ ਲਈ ਬਣਾਈ ਗਈ ਨਵੀਂ ਹਾਲੀਡੇ ਵਾਊਚਰ ਸਕੀਮ ਵਿੱਚ ਸ਼ਾਮਲ ਹੋਣ। 

ਵਿਜ਼ਿਟ ਸਕਾਟਲੈਂਡ ਦੁਆਰਾ ਹੋਟਲਾਂ, ਬੀ ਐਂਡ ਬੀ ਅਤੇ ਹੋਰ ਵਿਜ਼ਟਰ ਸਥਾਨਾਂ ਨੂੰ 'ਸਕਾਟ ਸਪਿਰਿਟ ਹਾਲੀਡੇ ਵਾਊਚਰ ਸਕੀਮ' ਲਈ ਸਾਈਨ ਅਪ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਜੋ ਕਿ ਅਦਾਇਗੀ ਰਹਿਤ ਦੇਖਭਾਲ ਕਰਨ ਵਾਲਿਆਂ ਅਤੇ ਮਹਾਮਾਰੀ ਦੌਰਾਨ ਸਹਾਇਤਾ ਤੋਂ ਵਾਂਝੇ ਨੌਜਵਾਨਾਂ ਦੀ ਵੀ ਸਹਾਇਤਾ ਕਰੇਗੀ। ਇਸ ਸਕੀਮ ਨੂੰ ਸਕਾਟਿਸ਼ ਸਰਕਾਰ ਦੁਆਰਾ 1.4 ਮਿਲੀਅਨ ਪੌਂਡ ਦਾ ਫੰਡ ਦਿੱਤਾ ਜਾ ਰਿਹਾ ਹੈ ਅਤੇ ਵਾਊਚਰ ਲਈ ਅਰਜ਼ੀਆਂ ਉਦੋਂ ਖੁੱਲ੍ਹਣਗੀਆਂ ਜਦੋਂ ਲੋੜੀਂਦੇ ਕਾਰੋਬਾਰ ਸਾਈਨ ਅਪ ਕਰ ਲੈਣਗੇ। 

ਪੜ੍ਹੋ ਇਹ ਅਹਿਮ ਖ਼ਬਰ-  ਲੰਡਨ: ਵਿਕਟੋਰੀਆ ਸਟੇਸ਼ਨ 'ਤੇ ਦੋ ਬੱਸਾਂ ਦੀ ਟੱਕਰ, 1 ਪੈਦਲ ਯਾਤਰੀ ਦੀ ਮੌਤ

ਇਸ ਸਕੀਮ ਤਹਿਤ ਫੈਮਿਲੀ ਹੋਲੀਡੇ ਐਸੋਸੀਏਸ਼ਨ ਅਤੇ ਸ਼ੇਅਰਡ ਕੇਅਰ ਸਕਾਟਲੈਂਡ ਸਮੇਤ ਕਈ ਚੈਰਿਟੀਜ਼ ਇਹ ਯਕੀਨੀ ਬਣਾਉਣਗੀਆਂ ਕਿ ਵਾਊਚਰ ਸਭ ਤੋਂ ਵੱਧ ਲੋੜ ਵਾਲੇ ਲੋਕਾਂ ਨੂੰ ਵੰਡੇ ਜਾ ਰਹੇ ਹਨ ਜਾਂ ਨਹੀਂ। ਇਹ ਪ੍ਰਾਜੈਕਟ ਫਸਟ ਮਨਿਸਟਰ ਦੁਆਰਾ ਮਾਰਚ ਵਿੱਚ ਸੈਰ-ਸਪਾਟਾ ਰਿਕਵਰੀ ਪ੍ਰੋਗਰਾਮ ਲਈ ਐਲਾਨ ਕੀਤੀ 25 ਮਿਲੀਅਨ ਪੌਂਡ ਦੀ ਸਹਾਇਤਾ ਦਾ ਇੱਕ ਹਿੱਸਾ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਮੈਲਬੌਰਨ 'ਚ ਸਖ਼ਤੀ, ਸਿਡਨੀ 'ਚ ਮਿਲੀ ਇਹ ਛੋਟ 


author

Vandana

Content Editor

Related News