ਸਕਾਟਲੈਂਡ : ਕੋਪ 26 ਲਈ ਵਾਤਾਵਰਣ ਕਾਰਕੁੰਨ ਕਰਨਗੇ ''ਜਲਵਾਯੂ ਰੇਲ'' ਦੀ ਯਾਤਰਾ

Saturday, Oct 16, 2021 - 01:09 AM (IST)

ਸਕਾਟਲੈਂਡ : ਕੋਪ 26 ਲਈ ਵਾਤਾਵਰਣ ਕਾਰਕੁੰਨ ਕਰਨਗੇ ''ਜਲਵਾਯੂ ਰੇਲ'' ਦੀ ਯਾਤਰਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ 'ਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ 'ਚ ਸਾਮਲ ਹੋਣ ਲਈ ਯੂਰਪ ਭਰ ਦੇ ਵਾਤਾਵਰਣ ਕਾਰਕੁੰਨਾਂ ਦੁਆਰਾ ਰੇਲ ਯਾਤਰਾ ਨੂੰ ਉਤਸ਼ਾਹਤ ਕਰਨ ਲਈ ਇੱਕ ਖਾਸ ਜਲਵਾਯੂ ਰੇਲ 'ਤੇ ਯਾਤਰਾ ਕੀਤੀ ਜਾਵੇਗੀ। ਲਗਭਗ 500 ਲੋਕ, ਜਿਨ੍ਹਾਂ ਵਿੱਚ ਰੇਲ ਉਦਯੋਗ ਦੇ ਨੁਮਾਇੰਦੇ ਅਤੇ ਨੀਤੀ ਨਿਰਮਾਤਾ ਵੀ ਸ਼ਾਮਲ ਹੋਣਗੇ ਅਤੇ 30 ਅਕਤੂਬਰ ਨੂੰ ਐਮਸਟਰਡਮ ਤੋਂ ਇਸ ਰੇਲ ਵਿੱਚ ਰਵਾਨਾ ਹੋਣਗੇ।

ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ

ਇਸ ਯਾਤਰਾ ਨੂੰ "ਰੇਲ ਟੂ ਕੋਪ" ਕਿਹਾ ਗਿਆ ਹੈ ਅਤੇ ਇਸ ਨੂੰ ਯੂਥ ਫਾਰ ਸਸਟੇਨੇਬਲ ਟ੍ਰੈਵਲ ਦੁਆਰਾ ਆਯੋਜਿਤ ਕੀਤਾ ਗਿਆ ਹੈ, ਜੋ ਕਿ ਕੋਪ 25 'ਚ ਸ਼ਾਮਲ ਹੋਣ ਲਈ 2019 'ਚ ਅਟਲਾਂਟਿਕ ਮਹਾਂਸਾਗਰ ਦੇ ਪਾਰ ਗਏ ਸਨ। ਇਸ ਯਾਤਰਾ ਦੌਰਾਨ ਐਮਸਟਰਡਮ ਛੱਡਣ ਤੋਂ ਬਾਅਦ ਇਹ ਲੋਕ ਰੋਟਰਡੈਮ ਅਤੇ ਬ੍ਰਸਲਜ਼ ਦੇ ਰਸਤੇ ਲੰਡਨ ਜਾਣਗੇ। ਜਿਸ ਉਪਰੰਤ ਅਵੰਤੀ ਵੈਸਟ ਕੋਸਟ ਰੇਲ ਰਾਹੀਂ ਗਲਾਸਗੋ ਪਹੁੰਚਣਗੇ। ਜਲਵਾਯੂ ਰੇਲ ਦੇ ਪਿੱਛੇ ਯੂਰਪੀਅਨ ਰੇਲ ਉਦਯੋਗ ਹੈ ਜੋ ਕਿ ਰੇਲ ਆਵਾਜਾਈ ਨੂੰ ਹਵਾਬਾਜ਼ੀ ਦੇ ਬਦਲ ਵਜੋਂ ਉਤਸ਼ਾਹਤ ਕਰਨਾ ਚਾਹੁੰਦੇ ਹਨ। ਇਸ ਯਾਤਰਾ 'ਚ ਨੀਦਰਲੈਂਡਜ਼, ਜਰਮਨੀ ਅਤੇ ਬੈਲਜੀਅਮ ਆਦਿ ਤੋਂ ਡੈਲੀਗੇਸ਼ਨ ਵੀ ਸਵਾਰ ਹੋਣਗੇ।

ਇਹ ਵੀ ਪੜ੍ਹੋ : US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ 'ਤੇ ਕੀਤਾ ਹਮਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News