ਸਕਾਟਲੈਂਡ: ਐਡਿਨਬਰਾ ਕੈਸਲ ਚੋਟੀ ਦੇ ਸਥਾਨਾਂ ਵਾਲੀ ਸੂਚੀ ''ਚ ਸਿਖ਼ਰ ''ਤੇ ਕਾਬਜ਼

Thursday, Jul 15, 2021 - 03:45 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਪੁਰਾਤਨ ਅਤੇ ਵਿਰਾਸਤੀ ਇਮਾਰਤਾਂ ਦਾ ਖਜ਼ਾਨਾ ਹੈ। ਸਕਾਟਲੈਂਡ ਦੇ ਪ੍ਰਸਿੱਧ ਸਥਾਨ ਦੁਨੀਆ ਭਰ ਵਿਚ ਮਸ਼ਹੂਰ ਹਨ। ਸਕਾਟਲੈਂਡ ਵਿਚ ਵਿਜ਼ਿਟ ਸਕਾਟਲੈਂਡ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਐਡਿਨਬਰਾ ਕੈਸਲ (ਕਿਲੇ) ਸਕਾਟਲੈਂਡ ਦੇ ਪ੍ਰਸਿੱਧ ਸਥਾਨਾਂ ਵਿਚੋਂ ਸਭ ਤੋਂ ਦਿਲਚਸਪ ਅਤੇ ਹੈਰਾਨ ਕਰਨ ਵਾਲੇ ਸਥਾਨਾਂ ਦੀ ਸੂਚੀ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।

PunjabKesari

ਇਕ ਚੌਥਾਈ ਤੋਂ ਵੱਧ (26%) ਲੋਕਾਂ ਨੇ ਵਿਜ਼ਿਟ ਸਕਾਟਲੈਂਡ ਦੇ ਸਰਵੇਖਣ ਵਿਚ ਇਸ ਨੂੰ ਪ੍ਰਥਮ ਚੁਣਿਆ। ਐਡਿਨਬਰਾ ਵਿਚ 'ਦ ਵਿਊ ਫਰਾਮ ਆਰਥਰ ਸੀਟ' 18% ਨਾਲ ਦੂਸਰੇ ਅਤੇ ਸਟਰਲਿੰਗ ਵਿਚ ਨੈਸ਼ਨਲ ਵਾਲਸ ਸਮਾਰਕ 16% ਨਾਲ ਤੀਜੇ ਨੰਬਰ 'ਤੇ ਹੈ। ਇਸ ਦੇ ਇਲਾਵਾ ਪਹਿਲੇ ਪੰਜ ਸਥਾਨਾਂ ਵਿਚ 2 ਹੋਰ ਐਸ. ਐਸ. ਈ. ਹਾਈਡਰੋ (ਰਾਤ ਨੂੰ ਪ੍ਰਕਾਸ਼ਤ ਹੋਣ ਲਈ) (10%) ਅਤੇ ਸਟਰਲਿੰਗ ਕੈਸਲ (8%) ਵੋਟਾਂ ਨਾਲ ਸ਼ਾਮਲ ਹਨ। ਵਿਜ਼ਿਟ ਸਕਾਟਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਲਕਮ ਰਾਗਹੈੱਡ ਅਨੁਸਾਰ ਇਹ ਹਰ ਇਕ ਆਕਰਸ਼ਣ ਹਰ ਕਿਸੇ ਲਈ ਦੇਖਣ ਯੋਗ ਹਨ।

ਇਹਨਾਂ ਤੋਂ ਇਲਾਵਾ ਦੂਜੀਆਂ ਥਾਵਾਂ ਜਿਹਨਾਂ ਲਈ ਲੋਕਾਂ ਨੂੰ ਵੋਟ ਪਾਉਣ ਲਈ ਕਿਹਾ ਗਿਆ ਸੀ ਵਿਚ ਡੰਡੀ ਵਿਚਲੇ ਲਾਅ ਦਾ ਸਿਖ਼ਰ, ਇਨਵਰਨੇਸ ਵਿਚ ਲੀਕੀ ਦੀ ਬੁੱਕ ਸ਼ਾਪ, ਆਰ. ਆਰ. ਐੱਸ. ਡਿਸਕਵਰੀ ਦੇ ਨਾਲ ਵੀ ਐਂਡ ਏ ਡੰਡੀ, ਇਨਵਰਨੇਸ ਕੈਸਲ ਦਾ ਦ੍ਰਿਸ਼ ਅਤੇ ਗਲਾਸਗੋ ਵਿਚ ਰਿਵਰਸਾਈਡ ਅਜਾਇਬ ਘਰ ਦਾ ਪ੍ਰਵੇਸ਼ ਸ਼ਾਮਲ ਸੀ। 


cherry

Content Editor

Related News