ਸਕਾਟਲੈਂਡ: ਅਪਰਾਧ ਵਿਸ਼ੇ ਦੇ ਲੇਖਕ ਇਆਨ ਰੈਂਕਿਨ ਨੇ ਪ੍ਰਾਪਤ ਕੀਤਾ ਇਹ ਸਨਮਾਨ

Friday, Jul 23, 2021 - 02:54 PM (IST)

ਸਕਾਟਲੈਂਡ: ਅਪਰਾਧ ਵਿਸ਼ੇ ਦੇ ਲੇਖਕ ਇਆਨ ਰੈਂਕਿਨ ਨੇ ਪ੍ਰਾਪਤ ਕੀਤਾ ਇਹ ਸਨਮਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਲੇਖਕ ਇਆਨ ਰੈਂਕਿਨ ਨੇ ਅਪਰਾਧ ਵਿਸ਼ੇ 'ਤੇ ਆਪਣੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਇਕ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ ਹੈ। ਇਸ 61 ਸਾਲਾ ਕ੍ਰਾਈਮ ਲੇਖਕ ਨੂੰ ਹੈਰੋਗੇਟ ਵਿਚ ਇਕ ਫੈਸਟੀਵਲ ਦੌਰਾਨ 'ਥੀਕਸਨ ਓਲਡ ਪੈਕੂਲਿਅਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਐਵਾਰਡ ਪ੍ਰਾਪਤ ਕਰਨ ਉਪਰੰਤ ਰੈਂਕਿਨ ਨੇ ਕਿਹਾ ਇਸ ਪੁਰਸਕਾਰ ਨੂੰ ਪ੍ਰਾਪਤ ਕਰਨਾ, ਉਸ ਲਈ ਇਕ ਵੱਡਾ ਸਨਮਾਨ ਹੈ। ਉਹਨਾਂ ਕਿਹਾ ਕਿ ਉਹ 30 ਸਾਲਾ ਤੋਂ ਇਕ ਪ੍ਰਕਾਸ਼ਕ/ਲੇਖਕ ਰਹੇ ਹਨ ਪਰ ਲੇਖਕਾਂ, ਪਾਠਕਾਂ ਅਤੇ ਕਿਤਾਬਾਂ ਵੇਚਣ ਵਾਲਿਆਂ ਲਈ ਪਿਛਲਾ ਸਾਲ ਚੁਣੌਤੀਪੂਰਨ ਰਿਹਾ ਹੈ।

ਇਸਦੇ ਨਾਲ ਹੀ ਨਾਵਲਕਾਰ ਮਾਰਕ ਬਿਲਿੰਗਮ ਨੂੰ ਵੀ ਅਪਰਾਧ ਸ਼੍ਰੇਣੀ ਵਿਚ ਸ਼ਾਨਦਾਰ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਸ ਫੈਸਟੀਵਲ ਵਿਚ ਨਾਵਲ 'ਵੀ ਬਿਗਨ ਐਟ ਦਿ ਐਂਡ', ਜੋ ਕਿ ਲੇਖਕ ਕ੍ਰਿਸ ਵ੍ਹਾਈਟਕਰ ਨਾਲ ਛੁਰੇਬਾਜੀ ਦੀ ਘਟਨਾ ਤੋਂ ਬਾਅਦ ਲਿਖਿਆ ਗਿਆ ਸੀ, ਨੂੰ ਇਸ ਸਾਲ ਦਾ ਸਰਬੋਤਮ ਅਪਰਾਧ ਨਾਵਲ ਦਾ ਨਾਮ ਦਿੱਤਾ ਗਿਆ। ਹੋਰੋਗੇਟ ਵਿਚ ਹੋਏ ਇਸ ਫੈਸਟੀਵਲ ਵਿਚ ਇਆਨ ਰੈਂਕਿਨ ਨੂੰ ਐਵਾਰਡ ਮਿਲਣਾ ਸਕਾਟਲੈਂਡ ਲਈ ਬਹੁਤ ਵੱਡੇ ਸਨਮਾਨ ਦੀ ਗੱਲ ਹੈ।


author

cherry

Content Editor

Related News