ਸਕਾਟਲੈਂਡ ''ਚ ਕੇਅਰ ਹੋਮ ਨਿਯਮਾਂ ਨੂੰ ਬਦਲਣ ਦੀ ਮੁਹਿੰਮ ''ਤੇ 90,000 ਤੋਂ ਵੱਧ ਦਸਤਖ਼ਤ
Wednesday, Feb 10, 2021 - 04:31 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੇਅਰ ਹੋਮ ਮੁਲਾਕਾਤਾਂ ਦੇ ਨਿਯਮਾਂ ਵਿੱਚ ਤਬਦੀਲੀ ਕਰਨ ਦੀ ਮੰਗ ਵਾਲੀ ਮੁਹਿੰਮ ਦੀ ਇੱਕ ਜਨਤਕ ਪਟੀਸ਼ਨ ਨੇ 90,000 ਤੋਂ ਵੱਧ ਦਸਤਖ਼ਤਾਂ ਦੇ ਨਾਲ ਕਈ ਸੰਸਦ ਮੈਂਬਰਾਂ ਦੀ ਹਮਾਇਤ ਵੀ ਹਾਸਿਲ ਕੀਤੀ ਹੈ। “ਅਵਰ ਹਰਟਜ਼ ਆਰ ਬਰੇਕਿੰਗ” ਨਾਮ ਦੀ ਇਹ ਮੁਹਿੰਮ ਸਕਾਟਲੈਂਡ ਵਿਚਲੇ ਦੇਖਭਾਲ ਘਰਾਂ ਵਿੱਚ ਰਹਿੰਦੇ ਵਸਨੀਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰ ਦੁਆਰਾ ਆਰੰਭ ਕੀਤੀ ਗਈ ਹੈ।
ਇਸ ਮੁਹਿੰਮ ਉਦੇਸ਼ ਸਮੂਹ ਦੇ ਇੱਕ ਮੈਂਬਰ ਦੁਆਰਾ ਅਗਸਤ ਵਿੱਚ ਸ਼ੁਰੂ ਕੀਤੀ ਗਈ ਪਟੀਸ਼ਨ ਨੂੰ ਅੱਗੇ ਵਧਾਉਣਾ ਹੈ, ਜਿਸ ਦੇ ਤਹਿਤ ਸਕਾਟਲੈਂਡ ਦੀ ਸਰਕਾਰ ਤੋਂ ਕੇਅਰ ਹੋਮ ਵਿਜ਼ਿਟ ਗਾਈਡੈਂਸ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਇੱਕ ਵਿਅਕਤੀ ਨੂੰ ਦੇਖਭਾਲ ਘਰ ਵਿੱਚ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਪੀ.ਪੀ.ਈ. ਅਤੇ ਟੈਸਟਿੰਗ ਉਪਾਵਾਂ ਸਹਿਤ ਜਾਣ ਦੀ ਮੰਗ ਕੀਤੀ ਗਈ ਹੈ। 35 ਸਾਲਾ ਨਤਾਸ਼ਾ ਹੈਮਿਲਟਨ ਦੁਆਰਾ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਇਸ ਪਟੀਸ਼ਨ ਨੇ 90,000 ਤੋਂ ਵੱਧ ਦਸਤਖ਼ਤ ਹਾਸਿਲ ਕੀਤੇ ਹਨ ਅਤੇ ਇਸ ਉੱਤੇ ਨਵੰਬਰ ਵਿਚ ਹੋਲੀਰੂਡ ਪਟੀਸ਼ਨ ਕਮੇਟੀ ਦੁਆਰਾ ਵਿਚਾਰ ਵਟਾਂਦਰੇ ਤੋਂ ਬਾਅਦ ਬੁੱਧਵਾਰ ਨੂੰ ਫਿਰ ਤੋਂ ਇਸ ‘ਤੇ ਵਿਚਾਰ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- NZ : ਮਾਓਰੀ ਮੈਂਬਰ ਨੂੰ ਟਾਈ ਨਾ ਪਾਉਣ 'ਤੇ ਸੰਸਦ 'ਚੋਂ ਕੱਢਿਆ ਬਾਹਰ, ਰਾਜਨ ਜ਼ੈਡ ਨੇ ਕੀਤੀ ਨਿੰਦਾ
ਇਸ ਵਿਚਾਰ ਵਟਾਂਦਰੇ ਤੋਂ ਪਹਿਲਾਂ, ਮੁਹਿੰਮ ਦੇ ਮੈਂਬਰਾਂ ਨੇ ਸਾਰੀਆਂ ਪਾਰਟੀਆਂ ਦੇ ਐਮ ਐਸ ਪੀਜ਼ ਨੂੰ ਮੁਹਿੰਮ ਦਾ ਸਮਰਥਨ ਕਰਨ ਦਾ ਸੱਦਾ ਵੀ ਦਿੱਤਾ ਹੈ, ਜਦਕਿ ਕਈ ਮੈਂਬਰਾਂ ਨੇ ਇਸ ਮੁਹਿੰਮ ਦਾ ਸਮਰਥਨ ਵੀ ਕੀਤਾ ਹੈ। ਜਿਹਨਾਂ ਵਿੱਚੋਂ ਲੇਬਰ ਪਾਰਟੀ ਦੀ ਐਮ ਐਸ ਪੀ ਮੋਨਿਕਾ ਲੈਨਨ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਕੇਅਰ ਹੋਮਜ਼ ਤੋਂ ਬਾਹਰ ਕਰਨ ਵਾਲੇ ਨਿਯਮਾਂ ਨੂੰ ਰੋਕਣ ਦੀ ਜ਼ਰੂਰਤ ਹੈ।ਇਸ ਦੇ ਇਲਾਵਾ ਨਿਕੋਲਾ ਸਟਰਜਨ ਨੇ ਵੀ ਬ੍ਰੀਫਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਸਿਹਤ ਸਕੱਤਰ ਜੀਨ ਫ੍ਰੀਮੈਨ ਇਸ ਮੁੱਦੇ ਨੂੰ ਨਿਰੰਤਰ ਅਧਾਰ 'ਤੇ ਵੇਖ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।