ਸਕਾਟਲੈਂਡ: ਮਦਰਵੈੱਲ ''ਚ ਪਟਾਕਿਆਂ ਨਾਲ ਲੱਗੀ ਘਰਾਂ ਨੂੰ ਅੱਗ

Friday, Nov 06, 2020 - 04:44 PM (IST)

ਸਕਾਟਲੈਂਡ: ਮਦਰਵੈੱਲ ''ਚ ਪਟਾਕਿਆਂ ਨਾਲ ਲੱਗੀ ਘਰਾਂ ਨੂੰ ਅੱਗ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਹਰ ਸਾਲ 5 ਨਵੰਬਰ ਨੂੰ ਯੂਕੇ ਵਿੱਚ ਬੋਨਫਾਇਰ ਨਾਈਟ ਦੌਰਾਨ ਪਟਾਕੇ ਚਲਾਏ ਜਾਂਦੇ ਹਨ। ਬੀਤੀ ਰਾਤ ਵੀ ਪਟਾਕੇ ਚੱਲਣੋਂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਖਰੂਦੀ ਮਨੋਰੰਜਨ ਦਾ ਸਿੱਟਾ ਇਹ ਨਿਕਲਿਆ ਕਿ ਇਸ ਰਾਤ ਨੂੰ ਸਕਾਟਲੈਂਡ ਦੇ ਸਹਿਰ ਮਦਰਵੈੱਲ ਵਿੱਚ ਦੋ ਘਰ ਅੱਗ ਦੀ ਭੇਂਟ ਚੜ੍ਹ ਗਏ। 

ਕੱਲ ਰਾਤ ਲੋਕਾਂ ਨੇ ਲਗਭਗ 8 ਵਜੇ ਕੈਰੀ ਡਰਾਈਵ 'ਤੇ ਘਰਾਂ ਵਿੱਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿੱਕਲਦਾ ਵੇਖਿਆ। ਸਥਾਨਕ ਸੂਚਨਾਵਾਂ ਤੋਂ ਪਤਾ ਚੱਲਦਾ ਹੈ ਕਿ ਅੱਗ ਪਟਾਕਿਆਂ ਕਾਰਨ ਲੱਗੀ ਸੀ ਪਰ ਇਸ ਬਾਰੇ ਅਜੇ ਪੱਕੀ ਪੁਸ਼ਟੀ ਨਹੀਂ ਹੋਈ ਹੈ। ਅੱਗ ਬੁਝਾਊ ਅਮਲੇ ਦੇ ਚਾਰ ਕਾਮੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਗੁਆਂਢੀਆਂ ਦੀਆਂ ਜਾਇਦਾਦਾਂ ਵੀ ਖਾਲੀ ਕਰਵਾਂ ਲਈਆਂ ਸਨ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਨਵੀਂ ਕੈਬਨਿਟ ਨੇ ਅਧਿਕਾਰਤ ਤੌਰ 'ਤੇ ਚੁੱਕੀ ਸਹੁੰ 

ਐਸ.ਐਫ.ਆਰ.ਐਸ. ਦੇ ਡਿਲੀਵਰੀ ਅਫਸਰ ਸਟੂਅਰਟ ਸਟੀਵੈਂਸ ਮੁਤਾਬਕ, ਬੋਨਫਾਇਰ ਨਾਈਟ ਰਵਾਇਤੀ ਤੌਰ 'ਤੇ ਯੂਕੇ ਵਿੱਚ ਸਾਲ ਦੇ ਰੁਝੇਵਿਆਂ ਵਿੱਚੋਂ ਇੱਕ ਹੈ ਅਤੇ ਇਸ ਦੌਰਾਨ ਕਈ ਸ਼ਰਾਰਤੀ ਅਨਸਰਾਂ ਨੇ ਗ੍ਰੀਨੌਕ ਵਿੱਚ ਬੋਨਫਾਇਰ  ਦੌਰਾਨ ਹੁੱਲੜਬਾਜ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਅੱਗ ਬੁਝਾਊ ਦਸਤਿਆਂ ਨੂੰ ਅੱਗਜਨੀ ਦੀਆਂ ਘਟਨਾਵਾਂ ਸੰਬੰਧੀ ਕੱਲ੍ਹ ਦੁਪਹਿਰ 3:30 ਵਜੇ ਤੋਂ ਰਾਤ 11:30 ਵਜੇ ਦਰਮਿਆਨ ਲਗਭਗ 1100 ਫੋਨ ਕਾਲਾਂ ਆਈਆਂ ਸਨ।


author

Vandana

Content Editor

Related News