ਸਕਾਟਲੈਂਡ: ਲਾਇਬ੍ਰੇਰੀਆਂ ਨੂੰ ਮੁੜ ਖੋਲ੍ਹਣ ’ਚ ਮਦਦ ਲਈ ਇਕ ਮਿਲੀਅਨ ਪੌਂਡ ਤੋਂ ਵੱਧ ਦਾ ਐਲਾਨ

Saturday, Sep 11, 2021 - 05:04 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਲਾਇਬ੍ਰੇਰੀਆਂ ਨੂੰ ਦੁਬਾਰਾ ਖੋਲ੍ਹਣ ਵਿਚ ਮਦਦ ਲਈ ਸਰਕਾਰ ਵਲੋਂ 1 ਮਿਲੀਅਨ ਪੌਂਡ ਤੋਂ ਵੱਧ ਦੇ ਫੰਡਾਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਅਨੁਸਾਰ 1.25 ਮਿਲੀਅਨ ਪੌਂਡ ਦਾ ਪਬਲਿਕ ਲਾਇਬ੍ਰੇਰੀਜ਼ ਕੋਵਿਡ ਰਿਕਵਰੀ ਫੰਡ ਲਾਇਬ੍ਰੇਰੀਆਂ ਨੂੰ ਭਾਈਚਾਰਿਆਂ ਨਾਲ ਮੁਡ਼ ਜੁੜਨ 'ਚ ਸਹਾਇਤਾ ਕਰੇਗਾ। ਇਸ ਆਰਥਿਕ ਮੱਦਦ ਦਾ ਉਦੇਸ਼ ਲਾਇਬ੍ਰੇਰੀਆਂ ਨੂੰ ਦੁਬਾਰਾ ਖੋਲ੍ਹਣ ਜਾਂ ਖੁੱਲ੍ਹਣ ਦੇ ਸਮੇਂ ਵਿਚ ਵਾਧਾ ਕਰਨ ਦੇ ਨਾਲ-ਨਾਲ ਡਿਜੀਟਲ ਜਾਂ ਲੋਕਾਂ ਦੀ ਮਾਨਸਿਕ ਸਿਹਤ ਮੁੱਦਿਆਂ ਨੂੰ ਦੂਰ ਕਰਨਾ ਹੈ।

ਸਕਾਟਲੈਂਡ ਵਿਚ ਲਾਇਬ੍ਰੇਰੀਆਂ ਨੂੰ ਸਥਾਈ ਤੌਰ 'ਤੇ ਬੰਦ ਹੋਣ ਤੋਂ ਬਚਾਉਣ ਲਈ ਕਾਰਵਾਈ ਕਰਨ ਦੀ ਮੰਗ ਕਰਦਿਆਂ ਪਿਛਲੇ ਕੁਝ ਮਹੀਨਿਆਂ ਤੋਂ ਮੁਹਿੰਮਕਾਰਾਂ ਨੇ ਕਈ ਪ੍ਰਦਰਸ਼ਨ ਵੀ ਕੀਤੇ ਹਨ ਕਿਉਂਕਿ ਜੁਲਾਈ ਵਿਚ ਐਲਾਨ ਕੀਤਾ ਗਿਆ ਸੀ ਕਿ ਸ਼ਹਿਰ ਵਿਚ ਲਾਇਬ੍ਰੇਰੀਆਂ ਅਤੇ ਖੇਡ ਕੇਂਦਰ ਚਲਾਉਣ ਵਾਲੇ ਗਲਾਸਗੋ ਲਾਈਫ ਵਿਚ ਸੈਂਕੜੇ ਨੌਕਰੀਆਂ ਕੱਟੀਆਂ ਜਾਣਗੀਆਂ ਪਰ ਹੁਣ ਇਹਨਾਂ ਫੰਡਾਂ ਜ਼ਰੀਏ ਲਾਈਬ੍ਰੇਰੀਆਂ ਦੇ ਪ੍ਰਬੰਧਾਂ ਵਿਚ ਹੋਰ ਸੁਧਾਰ ਹੋਣ ਦੀ ਉਮੀਦ ਹੈ।


Tanu

Content Editor

Related News