ਸਕਾਟਲੈਂਡ: ਪਿਛਲੇ ਪੰਜ ਸਾਲਾਂ ''ਚ ਅਸਥਾਈ ਦੇਖਭਾਲ ਸਟਾਫ ''ਤੇ ਖਰਚੇ ਲਗਭਗ 150 ਮਿਲੀਅਨ ਪੌਂਡ

01/01/2023 12:11:42 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਨਵੇਂ ਜਾਰੀ ਹੋਏ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਅਸਥਾਈ ਕੇਅਰ ਸਟਾਫ 'ਤੇ ਲਗਭਗ 150 ਮਿਲੀਅਨ ਪੌਂਡ ਖਰਚ ਕੀਤੇ ਗਏ ਹਨ। ਸਕਾਟਿਸ਼ ਕੰਜ਼ਰਵੇਟਿਵਾਂ ਦੁਆਰਾ ਪ੍ਰਾਪਤ ਕੀਤੇ ਇਹ ਅੰਕੜੇ ਦਿਖਾਉਂਦੇ ਹਨ ਕਿ ਸਥਾਨਕ ਅਧਿਕਾਰੀਆਂ ਨੇ 2017/18 ਤੋਂ ਲੈ ਕੇ ਏਜੰਸੀ ਦੇ ਕਰਮਚਾਰੀਆਂ ਨੂੰ ਉਹਨਾਂ ਦੀਆਂ ਸਮਾਜਿਕ ਦੇਖਭਾਲ ਸੇਵਾਵਾਂ ਲਈ ਸਟਾਫ ‘ਤੇ ਲਗਭਗ 150 ਮਿਲੀਅਨ ਪੌਂਡ ਖਰਚ ਕੀਤੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਹੁਣ ਕੈਨੇਡਾ ਅਤੇ ਆਸਟ੍ਰੇਲੀਆ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਜਾਰੀ ਕੀਤੇ ਨਿਰਦੇਸ਼

ਇਹਨਾਂ ਖਰਚਿਆਂ ਦੀ ਦਰ 2017/18 ਵਿੱਚ 19,086,849 ਪੌਂਡ ਤੋਂ ਵੱਧ ਕੇ 2021/22 ਵਿੱਚ 32,412,436 ਪੌਂਡ ਦਰਜ ਕੀਤੀ ਗਈ ਹੈ ਜਦਕਿ ਪੰਜ ਸਾਲਾਂ ਵਿੱਚ ਏਜੰਸੀ ਦੇ ਸਟਾਫ 'ਤੇ ਕੁੱਲ ਕੌਂਸਲ ਖਰਚਾ ਤਕਰੀਬਨ 149,312,869 ਪੌਂਡ ਹੈ। ਐਡਿਨਬਰਾ ਕੌਂਸਲ ਨੇ ਪਿਛਲੇ ਪੰਜ ਸਾਲਾਂ ਵਿੱਚ 30 ਮਿਲੀਅਨ ਪੌਂਡ ਤੋਂ ਵੱਧ ਦਾ ਬਿੱਲ ਇਕੱਠਾ ਕਰਦੇ ਹੋਏ, ਸਥਾਨਕ ਅਥਾਰਟੀ ਦੁਆਰਾ ਸੰਚਾਲਿਤ ਸਮਾਜਿਕ ਦੇਖਭਾਲ ਸੈਟਿੰਗਾਂ ਵਿੱਚ ਏਜੰਸੀ ਦੇ ਸਟਾਫ 'ਤੇ ਸਭ ਤੋਂ ਵੱਧ ਖਰਚ ਕੀਤਾ ਹੈ। ਸ਼ੈਡੋ ਸੋਸ਼ਲ ਕੇਅਰ ਮਨਿਸਟਰ ਕ੍ਰੇਗ ਹੋਏ ਨੇ ਇਹਨਾਂ ਅੰਕੜਿਆਂ ਨੂੰ ਹੈਰਾਨੀਜਨਕ ਦੱਸਦਿਆਂ ਨੈਸ਼ਨਲ ਕੇਅਰ ਸਰਵਿਸ ਯੋਜਨਾਵਾਂ ਨੂੰ ਸਥਿਰ ਕਰਨ ਦੀ ਅਪੀਲ ਕੀਤੀ ਹੈ।


Vandana

Content Editor

Related News