439 ਰੁਪਏ ''ਚ ਖਰੀਦੇ ਮੋਹਰੇ ਦੀ ਬੋਲੀ ਲੱਗੀ 8.7 ਕਰੋੜ ਰੁਪਏ

06/04/2019 3:26:10 PM

ਈਡਨਬਰਗ (ਬਿਊਰੋ)— ਸਕਾਟਲੈਂਡ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਐਂਟੀਕ ਡੀਲਰ ਨੇ ਸਾਲ 1964 ਵਿਚ 5 ਪੌਂਡ ਮਤਲਬ 439 ਰੁਪਏ ਦੇ ਕੇ ਸ਼ਤਰੰਜ ਦਾ ਇਕ ਮੋਹਰਾ ਖਰੀਦਿਆ ਸੀ। ਉਸ ਸਮੇਂ ਡੀਲਰ ਨੂੰ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਸਧਾਰਨ ਜਿਹਾ ਇਹ ਮੋਹਰਾ ਇੰਨਾ ਕੀਮਤੀ ਹੋਵੇਗਾ ਅਤੇ ਉਸ ਦੀ ਕਿਸਮਤ ਪਲਟ ਦੇਵੇਗਾ। ਡੀਲਰ ਨੂੰ ਹੈਰਾਨੀ ਉਦੋਂ ਹੋਈ ਜਦੋਂ ਉਸ ਨੂੰ ਪਤਾ ਚੱਲਿਆ ਕਿ ਸਿਰਫ 5 ਪੌਂਡ ਵਿਚ ਖਰੀਦੇ ਗਏ ਮੋਹਰੇ ਦੀ ਕੀਮਤ ਹੁਣ ਇਕ ਮਿਲੀਅਨ ਪੌਂਡ ਮਤਲਬ 8.7 ਕਰੋੜ ਰੁਪਏੇ ਹੋ ਗਈ ਹੈ। 

PunjabKesari

ਅਸਲ ਵਿਚ ਇਹ ਮੋਹਰਾ ਹਾਥੀ ਦੰਦ ਦਾ ਬਣਿਆ ਹੋਇਆ ਹੈ ਜਿਸ ਨੂੰ ਲੁਈਸ ਵਾਰਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਡੀਲਰ ਦੇ ਖਰੀਦਣ ਦੇ ਬਾਅਦ ਇਹ ਮੋਹਰਾ 55 ਸਾਲ ਤੱਕ ਇਕ ਦਰਾਜ ਵਿਚ ਪਿਆ ਰਿਹਾ। ਹਾਲ ਹੀ ਵਿਚ ਇਸ ਨੂੰ ਸੋਦਬੀ ਆਕਸ਼ਨ ਹਾਊਸ ਲਿਆਇਆ ਗਿਆ, ਜਿੱਥੇ ਇਸ ਦੀ ਬੋਲੀ ਇਕ ਮਿਲੀਅਨ ਪੌਂਡ ਤੱਕ ਲੱਗ ਚੁੱਕੀ ਹੈ। ਇਸ ਨੂੰ 2 ਜੁਲਾਈ ਨੂੰ ਨੀਲਾਮ ਕੀਤਾ ਜਾਵੇਗਾ।

PunjabKesari

ਜ਼ਿਕਰਯੋਗ ਹੈ ਕਿ ਲੰਡਨ ਵਿਚ 12 ਵੀਂ ਸਦੀ ਦੇ ਆਖਿਰ ਵਿਚ ਲੁਈਸ ਵੈਸਮੈਨ ਨਾਮ ਨਾਲ ਕੁਝ ਕੀਮਤੀ ਸ਼ਤਰੰਜ ਦੇ ਮੋਹਰੇ ਬਣਾਏ ਗਏ ਸਨ। ਸਾਲ 1831 ਵਿਚ ਅਜਿਹੇ 93 ਮੋਹਰੇ ਸਕਾਟਲੈਂਡ ਦੇ ਲੁਈਸ ਟਾਪੂ 'ਤੇ ਮਿਲੇ ਸਨ। ਇਨ੍ਹਾਂ ਵਿਚੋਂ 82 ਲੰਡਨ ਦੇ ਬ੍ਰਿਟਿਸ਼ ਮਿਊਜ਼ੀਅਮ ਅਤੇ 11 ਈਡਨਬਰਗ ਵਿਚ ਰੱਖੇ ਹੋਏ ਹਨ। ਇਸ ਸੈੱਟ ਵਿਚ 5 ਮੋਹਰੇ ਲਾਪਤਾ ਦੱਸੇ ਜਾਂਦੇ ਰਹੇ ਹਨ। ਇਨ੍ਹਾਂ ਵਿਚ ਇਕ ਨਾਈਟ ਮਤਲਬ ਘੋੜਾ ਅਥੇ ਚਾਰ ਵਾਰਡਰ ਮਤਲਬ ਜੇਲਰ ਹਨ। ਇਹ ਮੋਹਰਾ ਉਨ੍ਹਾਂ ਲਾਪਤਾ ਮੋਹਰਾਂ ਵਿਚੋਂ ਇਕ ਹੈ।


Vandana

Content Editor

Related News