ਇੱਕ ਹਫ਼ਤੇ ਤੱਕ ਬੱਚੀ ਦੇ ਸਿਰ 'ਚ ਫਸੀ ਰਹੀ ਕੈਂਚੀ, ਵਜ੍ਹਾ ਕਰ ਦੇਵੇਗੀ ਭਾਵੁਕ
Thursday, Jul 13, 2023 - 12:13 PM (IST)
ਮਨੀਲਾ- 9 ਸਾਲ ਦੀ ਬੱਚੀ ਨੇ ਇਕ ਹਫ਼ਤੇ ਤੱਕ ਜਿਹੜਾ ਦਰਦ ਸਹਿਨ ਕੀਤਾ, ਉਸ ਬਾਰੇ ਜਾਣ ਤੁਸੀਂ ਵੀ ਭਾਵੁਕ ਹੋ ਜਾਓਗੇ। ਪੂਰਾ ਹਫ਼ਤਾ ਬੱਚੀ ਦੇ ਸਿਰ ਵਿੱਚ ਕੈਂਚੀ ਫਸੀ ਰਹੀ। ਇਸ ਦੌਰਾਨ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਹ ਘਟਨਾ ਸਾਰੰਗਾਨੀ ਸੂਬੇ 'ਚ ਬੱਚੀ ਦੇ ਘਰ 'ਚ ਵਾਪਰੀ। ਬੱਚੀ ਦੇ ਪਿਤਾ ਰੈਣ ਰਾਗਾ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੈਂਚੀ ਅਤੇ ਚਾਕੂ ਵਰਗੀਆਂ ਤਿੱਖੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ। ਪੀੜਤ ਬੱਚੀ ਦਾ ਨਾਂ ਨਿਕੋਲ ਰਾਗਾ ਹੈ।
ਨਿਊਯਾਰਕ ਪੋਸਟ ਨੇ ਵਾਇਰਲ ਪ੍ਰੈੱਸ ਦੇ ਹਵਾਲੇ ਨਾਲ ਕਿਹਾ ਕਿ ਫਿਲੀਪੀਨਜ਼ 'ਚ ਰਹਿਣ ਵਾਲੀ ਨਿਕੋਲ ਆਪਣੇ 5 ਸਾਲ ਦੇ ਭਰਾ ਨਾਲ ਝਗੜਾ ਕਰ ਰਹੀ ਸੀ। ਫਿਰ ਉਸ ਦੇ ਭਰਾ ਨੇ ਆਪਣੇ ਬੈਗ ਵਿਚੋਂ ਕੈਂਚੀ ਕੱਢ ਕੇ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੇ ਸਿਰ ਵਿੱਚ ਕੈਂਚੀ ਫਸ ਗਈ। ਇਸ ਤੋਂ ਬਾਅਦ ਉਹ ਦਰਦ ਨਾਲ ਚੀਕਣ ਲੱਗੀ। ਨਿਕੋਲ ਦੇ ਪਿਤਾ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ। ਪਰਿਵਾਰ ਬਹੁਤ ਗਰੀਬ ਹੈ। ਉਸ ਨੂੰ ਸਰਜਰੀ ਲਈ 540 ਡਾਲਰ ਦੀ ਲੋੜ ਸੀ। ਪੈਸੇ ਨਾ ਹੋਣ ਕਾਰਨ ਬੱਚੀ ਨੂੰ ਪੂਰਾ ਹਫ਼ਤਾ ਇਸੇ ਹਾਲਾਤ ਵਿਚ ਹਸਪਤਾਲ 'ਚ ਰਹਿਣਾ ਪਿਆ ਅਤੇ ਇਸ ਦੌਰਾਨ ਉਸ ਦੇ ਸਿਰ 'ਚ ਕੈਂਚੀ ਫਸੀ ਰਹੀ।
ਪੜ੍ਹੋ ਇਹ ਅਹਿਮ ਖ਼ਬਰ-ਦੁੱਖਦਾਇਕ ਖ਼ਬਰ : ਰੋਜ਼ੀ ਰੋਟੀ ਲਈ ਸਿੰਗਾਪੁਰ ਗਏ ਭਾਰਤੀ ਨੌਜਵਾਨ ਦੀ ਹਾਦਸੇ 'ਚ ਮੌਤ
ਲੋਕਾਂ ਨੇ ਕੀਤੀ ਮਦਦ
ਹਾਲਾਂਕਿ ਕਥਿਤ ਤੌਰ 'ਤੇ ਕੈਂਚੀ ਨੇ ਨਿਕੋਲ ਨੂੰ ਸਥਾਈ ਨੁਕਸਾਨ ਨਹੀਂ ਪਹੁੰਚਾਇਆ, ਪਰ ਉਹ ਇਸ ਘਟਨਾ ਤੋਂ ਡਰੀ ਹੋਈ ਹੈ। ਨਿਕੋਲ ਦੇ ਸਿਰ ਤੋਂ ਕੈਂਚੀ ਹਟਾਉਣ ਲਈ ਸਥਾਨਕ ਲੋਕਾਂ ਨੇ ਪੈਸੇ ਦਾਨ ਕੀਤੇ। ਬੱਚੀ ਨੂੰ 9 ਜੁਲਾਈ ਨੂੰ ਰਾਹਤ ਮਿਲੀ। ਹੁਣ ਉਹ ਹਸਪਤਾਲ ਵਿੱਚ ਹੀ ਠੀਕ ਹੋ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਨਿਕੋਲ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ। ਉਸ ਦੇ ਦਿਮਾਗ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਜ਼ਖ਼ਮ ਵੀ ਠੀਕ ਹੋ ਜਾਵੇਗਾ। ਉਹ ਜਲਦੀ ਹੀ ਆਮ ਵਾਂਗ ਵਾਪਸ ਆ ਜਾਵੇਗੀ। ਨਿਕੋਲ ਦੇ ਪਿਤਾ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੀ ਧੀ ਦੀ ਸਰਜਰੀ ਲਈ ਪੈਸੇ ਦਿੱਤੇ ਹਨ। ਰੈਨ ਦਾ ਕਹਿਣਾ ਹੈ ਕਿ ਉਹ ਹੁਣ ਹੋਰ ਸਾਵਧਾਨ ਰਹਿਣਗੇ, ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਅਜਿਹੇ ਹਾਦਸੇ ਤੋਂ ਗੁਜ਼ਰਨਾ ਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।