ਵਿਗਿਆਨੀ ਦੀ ਚਿਤਾਵਨੀ, ਤੀਸਰੀ ਲਹਿਰ ਦੇ ਸ਼ੁਰੂਆਤੀ ਪੜਾਅ ’ਚ ਹੈ ਬ੍ਰਿਟੇਨ
Monday, May 31, 2021 - 11:31 PM (IST)
ਲੰਡਨ- ਬ੍ਰਿਟਿਸ਼ ਸਰਕਾਰ ਨੂੰ ਸਲਾਹ ਦੇ ਰਹੇ ਭਾਰਤੀ ਮੂਲ ਦੇ ਇਕ ਮਸ਼ਹੂਰ ਵਿਗਿਆਨੀ ਨੇ ਇਸ ਗੱਲ ਦੇ ਸੰਕੇਤ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਬ੍ਰਿਟੇਨ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਸਰੀ ਲਹਿਰ ਦੇ ਸ਼ੁਰੂਆਤੀ ਪੜਾਅ ਵਿਚ ਹੈ। ਨਾਲ ਹੀ, ਉਨ੍ਹਾਂ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ 21 ਜੂਨ ਤੋਂ ਲਾਕਡਾਊਨ ਹਟਾਉਣ ਦੀ ਯੋਜਨਾ ਨੂੰ ਕੁਝ ਹਫਤੇ ਲਈ ਟਾਲਣ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਬੀ. ਬੀ. ਸੀ. ਨੇ ਸੋਮਵਾਰ ਨੂੰ ਖਬਰ ਦਿੱਤੀ ਕਿ ਸਰਕਾਰ ਦੇ ‘ਨਿਊ ਐਂਡ ਇਮਰਜਿੰਗ ਰੈਸਪਰੇਟਰੀ ਵਾਇਰਸ ਥੈਰਟ ਐਡਵਾਈਜਰੀ ਗਰੁੱਪ’ (ਨਰਵਟੈਗ) ਦੇ ਮੈਂਬਰ ਅਤੇ ਕੈਂਬ੍ਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਰਵੀ ਗੁਪਤਾ ਨੇ ਕਿਹਾ ਕਿ ਉਂਝ ਤਾਂ ਨਵੇਂ ਮਾਮਲੇ ਤੁਲਨਾਤਮਕ ਤੌਰ ’ਤੇ ਘੱਟ ਹਨ ਪਰ ਕੋਵਿਡ-19 ਦੇ ਬੀ.1.617 ਸਵਰੂਪ ਨੇ (ਇਨਫੈਕਸ਼ਨ ਦੇ) ‘ਤੇਜ਼ੀ ਨਾਲ ਵੱਧਣ’ ਦੇ ਸ਼ੱਕ ’ਤੇ ਜ਼ੋਰ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ
ਬ੍ਰਿਟੇਨ ’ਚ ਐਤਵਾਰ ਨੂੰ ਲਗਾਤਾਰ 5ਵੇਂ ਦਿਨ ਕੋਵਿਡ-19 ਦੇ 3000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਸਨ। ਉਸ ਤੋਂ ਪਹਿਲਾਂ, ਬ੍ਰਿਟੇਨ ਨੇ 12 ਅਪ੍ਰੈਲ ਤੋਂ ਬਾਅਦ ਇਹ ਅੰਕੜਾ ਪਾਰ ਨਹੀਂ ਕੀਤਾ ਹੈ। ਗੁਪਤਾ ਨੇ ਪ੍ਰਧਾਨ ਮੰਤਰੀ ਨੂੰ 21 ਜੂਨ ਤੋਂ ਲਾਕਡਾਊਨ ਹਟਾਉਣ ਦੀ ਯੋਜਨਾ ਨੂੰ ਕੁਝ ਹਫਤੇ ਲਈ ਟਾਲਣ ਦੀ ਅਪੀਲ ਕੀਤੀ ਵੀ ਕੀਤੀ। ਦੇਸ਼ ’ਚ ਕੋਵਿਡ-19 ਦੇ ਕੁਲ ਮਾਮਲੇ 44,99,939 ਤੱਕ ਪਹੁੰਚ ਗਏ ਹਨ ਅਤੇ ਹੁਣ ਤੱਕ 1,28,043 ਮਰੀਜ਼ਾਂ ਨੇ ਆਪਣੀ ਜਾਨ ਗਵਾਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।