ਲੇਜਰ ਲਾਈਟ ਨਾਲ 'ਜੋੜਾਂ ਦੇ ਦਰਦ' ਤੋਂ ਨਿਜਾਤ ਦਿਵਾ ਰਹੇ ਸਾਇੰਸਦਾਨ, ਇੰਝ ਹੁੰਦਾ ਹੈ ਇਲਾਜ
Wednesday, Apr 14, 2021 - 09:00 PM (IST)
ਤਾਇਪੇਈ - ਤਾਈਵਾਨ ਦੇ ਸਾਇੰਸਦਾਨ ਲੇਜਰ ਲਾਈਟ ਨਾਲ ਜੋੜਾਂ ਦਾ ਦਰਦ ਠੀਕ ਕਰਨ ਵਿਚ ਲੱਗੇ ਹੋਏ ਹਨ। ਗੋਡਿਆਂ ਦੇ ਦਰਦ ਨਾਲ ਨਜਿੱਠ ਰਹੇ 20 ਮਰੀਜ਼ਾਂ 'ਤੇ ਸਾਇੰਸਦਾਨ ਇਸ ਦਾ ਟ੍ਰਾਇਲ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਲੇਜਰ ਲਾਈਟ ਦੀ ਰੌਸ਼ਨੀ ਸੂਰਜ ਦੇ ਮੁਕਾਬਲੇ 100 ਗੁਣਾ ਜ਼ਿਆਦਾ ਚਮਕਦਾਰ ਹੈ। ਇਹ ਆਰਥਰਾਈਟਿਸ ਦੇ ਮਰੀਜ਼ਾਂ ਲਈ ਲਾਹੇਵੰਦ ਹੋ ਸਕਦੀ ਹੈ। ਇਸ ਦੀ ਮਦਦ ਨਾਲ ਜੁਆਇੰਟ ਰਿਪਲੇਸਮੈਂਟ ਸਰਜਰੀ ਦਾ ਖਤਰਾ ਵੀ ਘਟਾਇਆ ਜਾ ਸਕਦਾ ਹੈ।
ਇਹ ਵੀ ਪੜੋ - ਪਾਕਿ ਦੇ ਨੇਤਾਵਾਂ ਸਾਹਮਣਿਓ ਹੀ ਪੱਤਰਕਾਰ ਚੁੱਕ ਕੇ ਲੈ ਗਏ ਮਾਈਕ, ਵੀਡੀਓ ਵਾਇਰਲ
ਆਸਟੀਓ-ਆਰਥਰਾਈਟਿਸ ਦੇ ਮਰੀਜ਼ਾਂ ਨੂੰ ਕਿਉਂ ਹੁੰਦਾ ਹੈ ਦਰਦ
ਸਾਇੰਸਦਾਨਾਂ ਦਾ ਦਾਅਵਾ ਹੈ ਕਿ ਇਸ ਤਕਨੀਕ ਨਾਲ ਆਸਟੀਓ-ਆਰਥਰਾਈਟਿਸ ਦੇ ਮਰੀਜ਼ਾਂ ਨੂੰ ਰਾਹਤ ਮਿਲ ਸਕਦੀ ਹੈ। ਆਸਟੀਓ-ਆਰਥਰਾਈਟਿਸ ਆਰਥਰਾਈਟਿਸ ਦੀ ਹੀ ਇਕ ਕਿਸਮ ਹੈ, ਜਿਸ ਵਿਚ ਗੋਡਿਆਂ ਦੇ ਕਿਨਾਰਿਆਂ 'ਤੇ ਮੌਜੂਦ ਕਾਰਟੀਲੇਜ ਹੌਲੀ-ਹੌਲੀ ਖਰਾਬ ਹੋਣ ਲੱਗ ਸਕਦਾ ਹੈ। ਅਜਿਹਾ ਹੋਣ ਨਾਲ ਗੋਡਿਆਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਪੇਨ-ਕਿਲਰਸ (ਦਰਦ ਘੱਟ ਵਾਲੀਆਂ ਗੋਲੀਆਂ) ਅਤੇ ਐਂਟੀ ਇੰਫਲੇਮੇਟ੍ਰੀ ਡਰੱਗ ਨਾਲ ਇਸ ਦਾ ਇਲਾਜ ਕੀਤਾ ਜਾਂਦਾ ਹੈ। ਕੁਝ ਮਾਮਲਿਆਂ ਵਿਚ ਟੀਕੇ ਵੀ ਦਿੱਤੇ ਜਾਂਦੇ ਹਨ।
ਇਹ ਵੀ ਪੜੋ - ਕੋਰੋਨਾ ਟੀਕਾ ਲਾਉਣ 'ਚ UK-USA ਤੋਂ ਬਹੁਤ ਪਿੱਛੇ ਹੈ ਭਾਰਤ, ਲੱਗ ਸਕਦੈ 1 ਸਾਲ ਦਾ ਸਮਾਂ
ਬਲੱਡ ਸੈਂਪਲ ਲਏ ਜਾ ਰਹੇ
ਖੋਜ ਤੋਂ ਬਾਅਦ ਹੁਣ ਮਰੀਜ਼ਾਂ 'ਤੇ ਟ੍ਰਾਇਲ ਚੱਲ ਰਿਹਾ ਹੈ। ਤਾਈਵਾਨ ਦੇ ਟ੍ਰਾਈ ਸਰਵਿਸ ਜਨਰਲ ਹਸਪਤਾਲ ਵਿਚ ਚੱਲ ਰਹੇ ਟ੍ਰਾਇਲ ਵਿਚ ਮਰੀਜ਼ਾਂ ਦੇ ਬਲੱਡ ਸੈਂਪਲ ਲਏ ਜਾ ਰਹੇ ਹਨ। ਵੱਖ-ਵੱਖ ਗਰੁੱਪਾਂ ਵਿਚ 3 ਦਿਨ, ਇਕ ਮਹੀਨੇ ਅਤੇ 3 ਮਹੀਨੇ ਥੈਰੇਪੀ ਦੇਣ ਤੋਂ ਬਾਅਦ ਲੇਜਰ ਲਾਈਟ ਦੇ ਅਸਰ ਨੂੰ ਜਾਂਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦਰਦ ਦਾ ਪੱਧਰ ਅਤੇ ਗੋਡਿਆਂ ਦੀ ਮੂਵਮੈਂਟ ਵਿਚ ਦਿੱਖਣ ਵਾਲੇ ਅਸਰ ਦਾ ਵੀ ਪਤਾ ਲਾਇਆ ਜਾਵੇਗਾ।
ਇਹ ਵੀ ਪੜੋ - ਚੀਨ ਨੇ ਚੱਲੀ ਨਵੀਂ ਚਾਲ, ਤਿੱਬਤ ਨੇੜੇ ਆਪਣੇ ਫੌਜੀਆਂ ਲਈ ਖੋਲ੍ਹਿਆ '5ਜੀ ਦਾ ਬੇਸ'
ਲੇਜਰ ਲਾਈਟ ਨਾਲ ਇੰਝ ਘਟਾ ਰਹੇ ਦਰਦ
ਡਾਕਟਰ ਮਰੀਜ਼ ਦੇ ਹੱਥਾਂ ਦੀਆਂ ਨਸਾਂ ਵਿਚ ਕੈਥੇਟਰ ਦੀ ਮਦਦ ਨਾਲ ਲੇਜਰ ਲਾਈਟ ਪਾਈ ਜਾਂਦੀ ਹੈ। ਨਸਾਂ ਵਿਚ ਕੈਥੇਟਰ ਪਾਉਣ ਤੋਂ ਬਾਅਦ 60 ਮਿੰਟ ਲਈ ਲੇਜਰ ਲਾਈਟ ਆਨ ਕਰਦੇ ਹਨ। ਅਜਿਹਾ ਦਿਨ ਵਿਚ ਇਕ ਵਾਰ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਇਹ ਕੋਰਸ 5 ਦਿਨ ਤੱਕ ਚੱਲਦਾ ਹੈ। ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਸ ਨਾਲ ਪੂਰੀ ਬਾਡੀ ਵਿਚ ਬਲੱਡ ਦਾ ਸਰਕੂਲੇਸ਼ਨ ਵੱਧਦਾ ਹੈ। ਸਰੀਸ ਵਿਚ ਪੋਸ਼ਕ ਤੱਤਾਂ ਅਤੇ ਆਕਸੀਜਨ ਦਾ ਸਰਕੂਲੇਸ਼ਨ ਵੱਧਣ ਨਾਲ ਜੋੜਾਂ ਵਿਚ ਨੁਕਸਾਨੇ ਗਏ ਟੀਸ਼ੂ ਰਿਪੇਅਰ ਹੁੰਦੇ ਹਨ। ਇਸ ਤੋਂ ਇਲਾਵਾ ਜੋੜਾਂ ਵਿਚ ਪੈਣ ਵਾਲੀ ਸੋਜ ਵਿਚ ਵੀ ਕਮੀ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਜ ਦੇ ਨਵੇਂ ਤਰੀਕਿਆਂ ਨਾਲ ਬਾਡੀ ਵਿਚ ਸਟੇਮ ਸੈੱਲ ਵੀ ਰਿਲੀਜ਼ ਹੁੰਦੇ ਹਨ ਜੋ ਨਵੇਂ ਟੀਸ਼ੂ ਤਿਆਰ ਕਰਦੇ ਹਨ।
ਇਹ ਵੀ ਪੜੋ - ਸਾਊਦੀ ਅਰਬ ਦੇ ਏਅਰਪੋਰਟ ਤੇ ਏਅਰਬੇਸ 'ਤੇ ਹੋਇਆ ਡ੍ਰੋਨ ਹਮਲਾ