ਵਿਗਿਆਨੀਆਂ ਨੇ ਮਨੁੱਖੀ ਸਰੀਰ ''ਚ ਜੈਨੇਟਿਕ ਤਬਦੀਲੀਆਂ ਦੀ ਕੀਤੀ ਪਛਾਣ
Sunday, Jul 26, 2020 - 06:15 PM (IST)

ਲੰਡਨ (ਭਾਸ਼ਾ): ਵਿਗਿਆਨੀਆਂ ਨੇ ਮਨੁੱਖੀ ਸਰੀਰ ਵਿਚ ਇਕ ਅਜਿਹੇ ਜੀਨ ਦੀ ਪਛਾਣ ਕੀਤੀ ਹੈ ਜੋ ਨੋਵਲ ਕੋਰੋਨਾਵਾਇਰਸ ਨਾਲ ਲੜਨ ਵਿਚ ਮਹੱਤਵਪਰਨ ਭੂਮਿਕਾ ਨਿਭਾ ਸਕਦਾ ਹੈ। ਇਹ ਕੋਵਿਡ-19 ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਇਸ ਦੇ ਇਲਾਜ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਅਮੇਰਿਕਨ ਮੈਡੀਕਲ ਐਸੋਸੀਏਸ਼ਨ ਦੀ ਪਤੱਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਚਾਰ ਨੌਜਵਾਨ ਪੁਰਸ਼ ਰੋਗੀਆਂ ਅਤੇ ਦੋ ਪਰਿਵਾਰਾਂ ਦੇ ਕੋਵਿਡ-19 ਨਾਲ ਗੰਭੀਰ ਰੂਪ ਨਾਲ ਬੀਮਾਰ ਰੋਗੀਆਂ ਵਿਚ ਜੈਨੇਟਿਕ ਦੇ ਨਿਰਮਾਣ ਦੇ ਵਿਭਿੰਨ ਰੂਪਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜਿਹਨਾਂ ਦੇ ਇਸ ਮਹਾਮਾਰੀ ਦੇ ਸ਼ਿਕਾਰ ਬਣਨ ਦੀਆਂ ਕੋਈ ਡਾਕਟਰੀ ਸੰਭਾਵਨਾਵਾਂ ਨਹੀਂ ਸਨ।
ਨੀਦਰਲੈਂਡ ਦੀ ਰੈਡਬਾਊਟ ਯੂਨੀਵਰਸਿਟੀ ਮੈਡੀਕਲ ਕਾਲਜ ਦੇ ਵਿਗਿਆਨੀਆਂ ਦੇ ਮੁਤਾਬਕ ਰੋਗੀਆਂ ਵਿਚ ਟੀ.ਐੱਲ.ਆਰ7 ਜੀਨ ਦੇ ਵਿਭਿੰਨ ਪ੍ਰਕਾਰ ਸਨ। ਨਾਲ ਹੀ ਉਹਨਾਂ ਵਿਚ ਟਾਈਪ ਇਕ ਅਤੇ ਦੋ ਦੇ ਇੰਟਰਫੇਰੋਨ ਦੇ ਪ੍ਰਤੀਰੱਖਿਆ ਪ੍ਰਣਾਲੀ ਦੇ ਅਣੂਆਂ ਦੇ ਉਤਪਾਦਨ ਵਿਚ ਦੋਸ਼ ਪਾਇਆ ਗਿਆ। ਵਿਗਿਆਨੀਆਂ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਸਾਹ ਲੈਣ ਵਿਚ ਮੁਸ਼ਕਲ ਹੋਣ ਤੋਂ ਪਹਿਲਾਂ ਠੀਕ ਹਾਲਤ ਵਿਚ ਰਹੇ ਰੋਗੀਆਂ ਨੂੰ ਆਈ.ਸੀ.ਯੂ. ਵਿਚ ਵੈਂਟੀਲੇਟਰ ਦੀ ਲੋੜ ਪਈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾ ਮਾਮਲੇ 14000 ਦੇ ਪਾਰ, 155 ਲੋਕਾਂ ਦੀ ਮੌਤ
ਅਧਿਐਨਕ ਰਤਾਵਾਂ ਨੇ ਕਿਹਾ ਕਿ ਟੀ.ਐੱਲ.ਆਰ-ਜੀਨ ਮਨੁੱਖੀ ਸਰੀਰ ਦੇ ਸੈੱਲਾਂ ਦੀ ਸਤਹਿ 'ਤੇ ਪ੍ਰੋਟੀਨ ਰੀਸੈਪਟਰਾਂ ਦਾ ਪਰਿਵਾਰ ਪੈਦਾ ਕਰਨ ਵਿਚ ਮਦਦ ਕਰਦਾ ਹੈ ਜੋ ਰੋਗਜਨਕਾਂ ਦੀ ਪਛਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹਨਾਂ ਨੇ ਕਿਹਾ ਕਿ ਇਹ ਰੀਸੈਪਟਰ ਸਰੀਰ ਵਿਚ ਬੈਕਟੀਰੀਆ ਅਤੇ ਵਾਇਰਸਾਂ ਜਿਹੇ ਛੂਤਕਾਰੀ ਏਜੰਟ ਦੀ ਪਛਾਣ ਕਰਕੇ ਪ੍ਰਤੀਰੋਧਕ ਪ੍ਰਣਾਲੀ ਨੂੰ ਸਰਗਰਮ ਕਰ ਦਿੰਦੇ ਹਨ। ਇਸ ਨਾਲ ਕੋਰੋਨਾਵਾਇਰਸ ਜਿਹੇ ਰੋਗਾਂ ਨਾਲ ਲੜਨ ਵਿਚ ਮਦਦ ਮਿਲਦੀ ਹੈ।