ਵਿਗਿਆਨੀਆਂ ਨੇ 20 ਮਿੰਟ ''ਚ ਕੋਰੋਨਾ ਇਨਫੈਕਸ਼ਨ ਦਾ ਪਤਾ ਲਗਾਉਣ ਦੀ ਤਕਨੀਕ ਕੀਤੀ ਵਿਕਸਿਤ

Friday, Aug 14, 2020 - 06:23 PM (IST)

ਮੈਲਬੌਰਨ (ਭਾਸ਼ਾ): ਵਿਗਿਆਨੀਆਂ ਨੇ ਕੋਰੋਨਾਵਾਇਰਸ ਇਨਫੈਕਸ਼ਨ ਸਬੰਧੀ ਜਾਂਚ ਦਾ ਇਕ ਅਜਿਹਾ ਨਵਾਂ ਅਤੇ ਕਿਫਾਇਤੀ ਤਰੀਕਾ ਵਿਕਸਿਤ ਕੀਤਾ ਹੈ ਜੋ ਕੋਵਿਡ-19 ਦੇ ਲਈ ਜ਼ਿੰਮੇਵਾਰ ਸਾਰਸ-ਕੋਵਿ-2 ਵਾਇਰਸ ਦੀ ਮੌਜੂਦਗੀ ਦੇ ਬਾਰੇ ਵਿਚ ਸਿਰਫ 20 ਮਿੰਟ ਵਿਚ ਸਹੀ ਜਾਣਕਾਰੀ ਦੇ ਸਕਦਾ ਹੈ। 'ਜਰਨਲ ਆਫ ਮੈਡੀਕਲ ਮਾਈਕ੍ਰੋਬਾਇਓਲੌਜੀ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਦੱਸਿਆ ਗਿਆ ਹੈ ਕਿ 'ਐੱਨ1-ਸਟਾਪ-ਐੱਲ.ਏ.ਐੱਮ.ਪੀ.' ਨਾਮਕ ਜਾਂਚ ਕੋਵਿਡ-19 ਇਨਫੈਕਸ਼ਨ ਦੀ 100 ਫੀਸਦੀ ਸਹੀ ਜਾਣਕਾਰੀ ਦਿੰਦੀ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਟੈਸਟ ਕੀਤੀ ਜਾਵੇਗੀ ਚੀਨ ਦੀ Sinopharm ਕੋਰੋਨਾ ਵੈਕਸੀਨ

ਖੋਜ ਕਰਤਾਵਾਂ ਨੇ ਕਹਾ ਕਿ ਇਹ ਜਾਂਚ ਪ੍ਰਣਾਲੀ ਬਹੁਤ ਸਹੀ ਅਤੇ ਆਸਾਨ ਹੈ। 'ਯੂਨੀਵਰਸਿਟੀ ਆਫ ਮੈਲਬੌਰਨ' ਵਿਚ ਪ੍ਰੋਫੈਸਰ ਜਿਮ ਸਟਿਨਿਅਰ ਨੇ ਕਿਹਾ,''ਕੋਵਿਡ-19 ਗਲੋਬਲ ਮਹਾਮਾਰੀ ਨੂੰ ਕਾਬੂ ਕਰਨ ਦੀ ਦੌੜ ਵਿਚ ਤੇਜ਼ ਅਤੇ ਸਹੀ ਜਾਂਚ ਨਤੀਜੇ ਮਿਲਣਾ ਮਹੱਤਵਪੂਰਨ ਹੈ।'' ਉਹਨਾਂ ਨੇ ਕਿਹਾ,''ਅਸੀਂ ਕੋਵਿਡ-19 ਦਾ ਪਤਾ ਲਗਾਉਣ ਦੇ ਲਈ ਇਕ ਵਿਕਲਪਿਕ ਅਣੂ ਜਾਂਚ ਪ੍ਰਣਾਲੀ ਵਿਕਸਿਤ ਕੀਤੀ ਹੈ, ਜਿਸ ਨੂੰ ਅਜਿਹੇ ਸਥਾਨਾਂ ਵਿਚ ਵੀ ਵਰਤਿਆ ਜਾ ਸਕਦਾ ਹੈ ਜਿੱਥੇ ਸਟੈਂਡਰਡ ਲੈਬਾਰਟਰੀ ਟੈਸਟਿੰਗ ਸੰਭਵ ਨਹੀਂ ਹੈ ਅਤੇ ਤੇਜ਼ ਜਾਂਚ ਨਤੀਜੇ ਦੀ ਲੋੜ ਹੈ।'' ਉਹਨਾਂ ਨੇ ਕਿਹਾ ਕਿ ਇਸ ਜਾਂਚ ਪ੍ਰਕਿਰਿਆ ਦੇ ਲਈ ਸਿਰਫ ਇਕ ਨਲੀ ਦੀ ਲੋੜ ਹੈ ਅਤੇ ਇਹ ਜਾਂਚ ਸਿਰਫ ਇਕ ਪੜਾਅ ਵਿਚ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਮੌਜੂਦਾ ਜਾਂਚ ਪ੍ਰਣਾਲੀਆਂ ਤੋਂ ਵੱਧ ਸਹੀ ਅਤੇ ਕਿਫਾਇਤੀ ਹੈ।


Vandana

Content Editor

Related News