ਰੂਸ ਦਾ ਐਂਟੀ ਕੋਵਿਡ-19 ਟੀਕਾ 'ਸਪੁਤਨਿਕ V' ਤਿਆਰ ਕਰਨ 'ਚ ਸ਼ਾਮਲ ਵਿਗਿਆਨੀ ਦਾ ਕਤਲ

03/04/2023 3:28:22 PM

ਮਾਸਕੋ (ਭਾਸ਼ਾ):  ਰੂਸ ਦਾ ਕੋਵਿਡ-19 ਵਿਰੋਧੀ ਟੀਕਾ ‘ਸਪੁਤਨਿਕ V’ ਤਿਆਰ ਕਰਨ ਵਾਲੇ ਵਿਗਿਆਨੀਆਂ ਵਿੱਚੋਂ ਇੱਕ ਐਂਡਰੀ ਬੋਟਿਕੋਵ ਦਾ ਇੱਥੇ ਉਸ ਦੀ ਰਿਹਾਇਸ਼ ‘ਤੇ ਪੇਟੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਕਤਲ ਦੇ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਰੂਸੀ ਮੀਡੀਆ ਦੀ ਇੱਕ ਖ਼ਬਰ ਵਿੱਚ ਦਿੱਤੀ ਗਈ। 

ਰੂਸੀ ਸਮਾਚਾਰ ਏਜੰਸੀ ਟਾਸ ਨੇ ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ 47 ਸਾਲਾ ਬੋਟਿਕੋਵ ਜੋ ਗਮਾਲੇਆ ਨੈਸ਼ਨਲ ਰਿਸਰਚ ਸੈਂਟਰ ਫਾਰ ਈਕੋਲੋਜੀ ਐਂਡ ਮੈਥੇਮੈਟਿਕਸ ਵਿਚ ਸੀਨੀਅਰ ਖੋਜੀ ਵਜੋਂ ਕੰਮ ਕਰਦਾ ਸੀ, ਵੀਰਵਾਰ ਨੂੰ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ। ਰਿਪੋਰਟਾਂ ਅਨੁਸਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੋਵਿਡ ਟੀਕੇ 'ਤੇ ਕੰਮ ਕਰਨ ਲਈ ਬੋਟੀਕੋਵ ਨੂੰ 2021 ਵਿੱਚ 'ਆਰਡਰ ਆਫ ਮੈਰਿਟ ਫਾਰ ਦਾ ਫਾਦਰਲੈਂਡ' ਪੁਰਸਕਾਰ ਦਿੱਤਾ ਸੀ। ਰਿਪੋਰਟ ਮੁਤਾਬਕ ਬੋਟੀਕੋਵ ਉਨ੍ਹਾਂ 18 ਵਿਗਿਆਨੀਆਂ 'ਚੋਂ ਇਕ ਸੀ, ਜਿਨ੍ਹਾਂ ਨੇ 2020 'ਚ 'ਸਪੁਤਨਿਕ ਵੀ' ਵੈਕਸੀਨ ਵਿਕਸਿਤ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਕਲੀਨਿਕ ਵੱਲੋਂ 'ਦਸਤਾਰ' ਨਾਲ ਕੀਤੇ ਖਿਲਵਾੜ ਕਾਰਨ ਸਿੱਖਾਂ 'ਚ ਰੋਸ, ਲਿਆ ਤੁਰੰਤ ਐਕਸ਼ਨ 

ਮਾਮਲੇ ਦੀ ਜਾਂਚ ਕਰ ਰਹੀ ਕਮੇਟੀ ਨੇ ਟੈਲੀਗ੍ਰਾਮ 'ਤੇ ਇਕ ਬਿਆਨ 'ਚ ਕਿਹਾ ਕਿ ਇਸ ਦੀ ਜਾਂਚ ਕਤਲ ਦੇ ਮਾਮਲੇ ਵਜੋਂ ਕੀਤੀ ਜਾਵੇਗੀ। ਰਿਪੋਰਟ ਵਿਚ ਕਿਹਾ ਗਿਆ ਕਿ ਜਾਂਚਕਰਤਾਵਾਂ ਅਨੁਸਾਰ 29 ਸਾਲਾ ਨੌਜਵਾਨ ਨੇ ਬਹਿਸ ਦੌਰਾਨ ਬੋਟੀਕੋਵ ਦਾ ਗਲਾ ਘੁੱਟ ਦਿੱਤਾ ਅਤੇ ਫਰਾਰ ਹੋ ਗਿਆ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਮੁਤਾਬਕ ਉਸ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News