ਘੱਟ ਲੱਛਣਾਂ ਵਾਲੇ ਕੋਵਿਡ-19 ਦੇ 7 ਵੱਖੋ-ਵੱਖਰੇ ਰੂਪਾਂ ਦੀ ਪਹਿਚਾਣ

Tuesday, Nov 03, 2020 - 04:23 PM (IST)

ਘੱਟ ਲੱਛਣਾਂ ਵਾਲੇ ਕੋਵਿਡ-19 ਦੇ 7 ਵੱਖੋ-ਵੱਖਰੇ ਰੂਪਾਂ ਦੀ ਪਹਿਚਾਣ

ਲੰਡਨ (ਭਾਸ਼ਾ) : ਵਿਗਿਆਨੀਆਂ ਨੇ ਹਲਕੇ ਲੱਛਣਾਂ ਵਾਲੇ ਕੋਵਿਡ-19 ਦੇ 7 ਵੱਖ-ਵੱਖ ਸਵਰੂਪਾਂ ਦੀ ਪਛਾਣ ਕੀਤੀ ਹੈ ਅਤੇ ਦੇਖਿਆ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ 10 ਹਫ਼ਤੇ ਬਾਅਦ ਵੀ ਇਮਿਊਨ ਸਿਸਟਮ ਵਿਚ ਮਹੱਤਵਪੂਰਣ ਬਦਲਾਅ ਛੱਡ ਜਾਂਦਾ ਹੈ। ਇਸ ਖੋਜ ਨਾਲ ਰੋਗੀਆਂ ਦੇ ਇਲਾਜ ਅਤੇ ਪ੍ਰਭਾਵੀ ਟੀਕੇ ਦੇ ਵਿਕਾਸ ਵਿਚ ਮਦਦ ਮਿਲ ਸਕਦੀ ਹੈ। ਅਧਿਐਨ ਨਾਲ ਸਬੰਧਤ ਰਿਪੋਰਟ ਪਤ੍ਰਿਕਾ 'ਐਲਰਜੀ' ਵਿਚ ਪ੍ਰਕਾਸ਼ਿਤ ਹੋਈ ਹੈ।

ਇਸ ਅਧਿਐਨ ਵਿਚ ਕੋਵਿਡ-19 ਨੂੰ ਮਾਤ ਦੇ ਚੁੱਕੇ 109 ਲੋਕਾਂ ਅਤੇ 98 ਤੰਦਰੁਸਤ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਖੋਦ ਵਿਚ ਆਸਟਰੀਆ ਸਥਿਤ ਮੈਡੀਕਲ ਯੂਨੀਵਰਸਿਟੀ ਆਫ ਵਿਯਨਾ ਦੇ ਵਿਗਿਆਨੀ ਵੀ ਸ਼ਾਮਲ ਸਨ। ਵਿਗਿਆਨੀਆਂ ਨੇ ਅਧਿਐਨ ਵਿਚ 7 ਪ੍ਰਕਾਰ ਦੇ ਲੱਛਣ ਸਮੂਹਾਂ ਦੀ ਪਛਾਣ ਕੀਤੀ, ਜਿਨ੍ਹਾਂ ਵਿਚ ਬੁਖ਼ਾਰ, ਠੰਡ ਲੱਗਣ, ਥਕਾਵਟ ਅਤੇ ਖੰਘ ਵਰਗੇ 'ਫਲੂ ਸਮਾਨ ਲੱਛਣ' ਅਤੇ ਨੱਕ ਦੀ ਸ਼ਲੇਸ਼ਮਾ ਝਿੱਲੀ ਵਿਚ ਸੋਜ,  ਨਿੱਛ ਮਾਰਨ, ਗਲਾ ਸੁੱਕਣ, ਨੱਕ ਬੰਦ ਹੋਣ ਵਰਗੇ 'ਸਾਧਾਰਨ ਜ਼ੁਕਾਮ ਸਮਾਨ ਲੱਛਣ' ਅਤੇ 'ਜੋੜਾਂ ਅਤੇ ਮਾਸਪੇਸ਼ੀਆਂ' ਵਿਚ ਦਰਦ ਵਰਗੇ ਲੱਛਣ ਸਮੂਹ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਰੋਗੀਆਂ ਵਿਚ ''ਅੱਖਾਂ ਅਤੇ ਸ਼ਲੇਸ਼ਮਾ ਝਿੱਲੀ ਵਿਚ ਸੋਜ' ਵਰਗੇ ਲੱਛਣ, ਨਿਮੋਨੀਆ, ਸਾਹ ਲੈਣ ਵਿਚ ਮੁਸ਼ਕਲ ਦੇ ਨਾਲ 'ਫੇਫੜਿਆਂ ਵਿਚ ਸਮੱਸਿਆ',  ਦਸਤ, ਉਲਟੀ ਅਤੇ ਸਿਰ ਦਰਦ ਸਮੇਤ 'ਢਿੱਡ ਅਤੇ ਅੰਤੜੀਆਂ ਸਬੰਧੀ ਸਮੱਸਿਆ', ਅਤੇ 'ਸੂੰਘਨ ਅਤੇ ਸਵਾਦ ਦੀ ਸ਼ਕਤੀ ਵਿਚ ਕਮੀ ਆਉਣਾ ਅਤੇ ਹੋਰ ਸਮੱਸਿਆਵਾਂ' ਵਰਗੇ ਲੱਛਣਾਂ ਦੀ ਵੀ ਪਛਾਣ ਹੋਈ। ਵਿਗਿਆਨੀਆਂ ਨੇ ਅਧਿਐਨ ਵਿਚ ਇਹ ਵੀ ਦੇਖਿਆ ਕਿ ਕੋਰੋਨਾ ਵਾਇਰਸ ਇਨਫੈਕਸ਼ਨ 10 ਹਫ਼ਤੇ ਬਾਅਦ ਵੀ ਇਮਿਊਨ ਸਿਸਟਮ ਵਿਚ ਮਹੱਤਵਪੂਰਣ ਬਦਲਾਅ ਛੱਡ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਨਾਲ ਰੋਗੀਆਂ ਦੇ ਇਲਾਜ ਅਤੇ ਪ੍ਰਭਾਵੀ ਟੀਕੇ ਦੇ ਵਿਕਾਸ ਵਿਚ ਮਦਦ ਮਿਲ ਸਕਦੀ ਹੈ।


author

cherry

Content Editor

Related News