ਪਾਕਿਸਤਾਨ : ਬਲੋਚਿਸਤਾਨ ''ਚ ਮੰਕੀਪਾਕਸ ਦੇ ਮਾਮਲੇ, ਹਾਈ ਅਲਰਟ ''ਤੇ ਸਕੂਲ
Sunday, Apr 30, 2023 - 02:20 PM (IST)
ਕਵੇਟਾ (ਵਾਰਤਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਲਾਗ ਨੂੰ ਲੈ ਕੇ ਸਕੂਲਾਂ ਨੂੰ ਹਾਈ ਅਲਰਟ ਕੀਤਾ ਗਿਆ ਹੈ। ਸੂਬਾਈ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਇੱਕ ਨੋਟੀਫਿਕੇਸ਼ਨ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਨੂੰ ਵਾਇਰਲ ਇਨਫੈਕਸ਼ਨ (ਮੰਕੀਪਾਕਸ) ਦੇ ਫੈਲਣ ਨੂੰ ਕੰਟਰੋਲ ਕਰਨ ਲਈ ਉਚਿਤ ਅਤੇ ਤੁਰੰਤ ਕਾਰਵਾਈ ਕਰਨ ਅਤੇ ਰੋਕਥਾਮ ਉਪਾਅ ਕਰਨ ਲਈ ਕਿਹਾ ਹੈ।
ਜੇਕਰ ਕਿਸੇ ਵਿੱਚ ਇਸ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਨਾਲ ਸੰਪਰਕ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਅਜਿਹੇ ਵਿਦਿਆਰਥੀ ਜਾਂ ਵਿਅਕਤੀ ਨੂੰ ਦੂਜਿਆਂ ਤੋਂ ਦੂਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਪਾਕਿਸਤਾਨ ਵਿਚ ਵਿਦੇਸ਼ ਤੋਂ ਦੇਸ਼ ਦੀ ਯਾਤਰਾ ਕਰਨ ਵਾਲੇ ਦੋ ਲੋਕ ਮੰਕੀਪਾਕਸ ਤੋਂ ਪੀੜਤ ਪਾਏ ਗਏ ਸਨ। ਸਿਹਤ ਅਧਿਕਾਰੀਆਂ ਦੇ ਅਨੁਸਾਰ ਮੰਕੀਪਾਕਸ ਦੇ ਮਰੀਜ਼ ਨੂੰ ਸਾਊਦੀ ਅਰਬ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਮੰਕੀਪਾਕਸ ਦੇ ਲੱਛਣਾਂ ਨਾਲ ਉਹ 17 ਅਪ੍ਰੈਲ ਨੂੰ ਪਾਕਿਸਤਾਨ ਪਹੁੰਚਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਪੁਲਸ ਨੇ ਬਰਾਮਦ ਕੀਤੀ 136 ਕਿਲੋਗ੍ਰਾਮ ਭੰਗ, ਵਿਅਕਤੀ 'ਤੇ ਲਗਾਏ ਗਏ ਦੋਸ਼
ਇਸ ਦੌਰਾਨ ਫਲਾਈਟ 'ਚ ਉਸ ਨਾਲ ਬੈਠੇ ਇਕ ਹੋਰ ਵਿਅਕਤੀ 'ਚ ਵੀ ਮੰਕੀਪਾਕਸ ਦੇ ਲੱਛਣ ਦੇਖੇ ਗਏ। ਇਸ ਦੌਰਾਨ WHO ਨੇ ਪਾਕਿਸਤਾਨ ਨੂੰ ਮੰਕੀਪਾਕਸ ਵਾਇਰਸ ਨਾਲ ਨਜਿੱਠਣ ਲਈ ਮਦਦ ਦਾ ਭਰੋਸਾ ਦਿੱਤਾ ਹੈ। ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਵਾਇਰਸ ਦੇ ਫੈਲਣ ਦੀ ਜਾਂਚ ਲਈ ਪਾਕਿਸਤਾਨ ਸਰਕਾਰ ਨਾਲ ਕੰਮ ਕਰ ਰਿਹਾ ਹੈ। WHO ਨੇ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਪ੍ਰਯੋਗਸ਼ਾਲਾ ਟੈਸਟਿੰਗ ਪ੍ਰਕਿਰਿਆਵਾਂ, ਦਾਖਲੇ ਦੇ ਪੁਆਇੰਟ ਅਤੇ ਟੈਸਟਿੰਗ ਕਿੱਟਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।