ਆਸਟ੍ਰੇਲੀਅਨ ਸਕੂਲ ''ਚ ਨਾਬਾਲਗ ਵਿਦਿਆਰਥੀਆਂ ਵਿਚਾਲੇ ਹੋਈ ਦਬੰਗਗਿਰੀ, ਮਾਰੇ ਮੁੱਕੇ

10/24/2017 1:21:29 PM

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸਿਡਨੀ 'ਚ ਇਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਨਿਊ ਸਾਊਥ ਵੇਲਜ਼ ਦੇ ਰਿਵਰੀਨਾ ਖੇਤਰ 'ਚ ਸਥਿਤ ਇਕ ਹਾਈ ਸਕੂਲ ਦੀ ਹੈ। ਸਕੂਲ ਦੀ ਗਰਾਊਂਡ 'ਚ ਦੋ ਨਾਬਾਲਗ ਵਿਦਿਆਰਥੀ ਦਾ ਆਪਸ 'ਚ ਝਗੜਾ ਹੋ ਗਿਆ ਅਤੇ ਇਕ 15 ਸਾਲਾ ਵਿਦਿਆਰਥੀ ਨੇ ਆਪਣੇ 12 ਸਾਲਾ ਸਾਥੀ ਵਿਦਿਆਰਥੀ ਨੂੰ ਕੁੱਟਿਆ, ਜਿਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਘਟਨਾ ਦੀ ਵੀਡੀਓ ਨੂੰ ਮੋਬਾਈਲ ਫੋਨ 'ਚ ਕੈਦ ਕੀਤਾ ਗਿਆ। ਪੁਲਸ ਇਸ ਘਟਨਾ ਨੂੰ ਲੈ ਕੇ ਜਾਂਚ ਕਰ ਰਹੀ ਹੈ। 
ਵੀਡੀਓ 'ਚ ਦਿਖਾਇਆ ਗਿਆ ਹੈ ਕਿ ਦੋ ਲੜਕੇ ਆਪਸ ਵਿਚ ਗੱਲ ਕਰਦੇ ਹਨ ਅਤੇ ਅਚਾਨਕ ਹੀ ਇਕ 15 ਸਾਲ ਦੇ ਲੜਕੇ ਨੇ 12 ਸਾਲ ਦੇ ਲੜਕੇ ਨੂੰ ਮੁੱਕਾ ਮਾਰਿਆ, ਜਿਸ ਕਾਰਨ ਪੀੜਤ ਲੜਕਾ ਜ਼ਮੀਨ 'ਤੇ ਡਿੱਗ ਗਿਆ।
ਪੀੜਤ ਲੜਕੇ ਦੇ ਪਿਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਬਹੁਤ ਜ਼ੋਰ ਦੀ ਮੁੱਕਾ ਮਾਰਿਆ ਗਿਆ ਅਤੇ ਉਹ ਹੇਠਾਂ ਡਿੱਗਿਆ ਪਰ ਉਸ ਦੀ ਹਾਲਤ ਠੀਕ ਹੈ ਅਤੇ ਉਸ ਦਾ ਘਰ 'ਚ ਹੀ ਇਲਾਜ ਕੀਤਾ ਜਾ ਰਿਹਾ ਹੈ। ਜਿੱਥੇ ਇਹ ਘਟਨਾ ਵਾਪਰੀ ਹੈ, ਉਸ ਸਕੂਲ ਦੀ ਪਛਾਣ ਨਹੀਂ ਦੱਸੀ ਗਈ ਹੈ। ਸਕੂਲ ਨੇ ਬਿਆਨ ਜਾਰੀ ਕੀਤਾ ਹੈ ਕਿ ਕਿਸੇ ਵੀ ਵਿਦਿਆਰਥੀ ਜੋ ਕਿ ਅਪਰਾਧ ਕਰਦਾ ਹੈ ਜਾਂ ਕਿਸੇ ਦੂਜੇ ਵਿਦਿਆਰਥੀ ਦੀ ਜਾਨ ਜ਼ੋਖਮ ਵਿਚ ਪਾਉਂਦਾ ਹੈ ਤਾਂ ਸਕੂਲ ਦੇ ਅਨੁਸ਼ਾਸਨ ਕੋਡ ਜ਼ਰੀਏ ਉਸ ਨੂੰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਸ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਕਿਹਾ ਗਿਆ ਕਿ ਸਕੂਲ ਸਿੱਖਣ ਦਾ ਸਥਾਨ ਹੈ, ਜਿੱਥੇ ਵਿਦਿਆਰਥੀ ਸੁਰੱਖਿਅਤ ਮਹਿਸੂਸ ਕਰਦੇ ਹਨ।


Related News