ਓਕਲੈਂਡ ਦੇ ਸਕੂਲ ''ਚ ਗੋਲੀਬਾਰੀ, 6 ਲੋਕ ਜ਼ਖ਼ਮੀ

Thursday, Sep 29, 2022 - 11:29 AM (IST)

ਓਕਲੈਂਡ ਦੇ ਸਕੂਲ ''ਚ ਗੋਲੀਬਾਰੀ, 6 ਲੋਕ ਜ਼ਖ਼ਮੀ

ਓਕਲੈਂਡ (ਭਾਸ਼ਾ)- ਅਮਰੀਕਾ ਦੇ ਓਕਲੈਂਡ ਦੇ ਇੱਕ ਸਕੂਲ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 1.45 ਵਜੇ 'ਰੂਡਸਡੇਲ ਨਿਊਕਮਰ ਹਾਈ ਸਕੂਲ' 'ਚ ਗੋਲੀਬਾਰੀ ਹੋਈ। ਸਕੂਲ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਸਕੂਲ ਨੇ ਹਾਲ ਹੀ 'ਚ 16-21 ਸਾਲ ਦੀ ਉਮਰ ਦੇ ਪ੍ਰਵਾਸੀਆਂ ਨੂੰ ਪਨਾਹ ਦਿੱਤੀ ਸੀ, ਜੋ ਘਰੇਲੂ ਹਿੰਸਾ ਅਤੇ ਅਸਥਿਰਤਾ ਕਾਰਨ ਆਪਣਾ ਦੇਸ਼ ਛੱਡ ਕੇ ਆਏ ਸਨ।

ਅਧਿਕਾਰੀਆਂ ਨੇ ਜ਼ਖ਼ਮੀਆਂ ਦੇ ਵਿਦਿਆਰਥੀ ਹੋਣ ਜਾਂ ਇਨ੍ਹਾਂ ਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਓਕਲੈਂਡ ਦੇ ਸਹਾਇਕ ਪੁਲਸ ਮੁਖੀ ਡੈਰੇਨ ਐਲੀਸਨ ਨੇ ਕਿਹਾ ਕਿ ਜ਼ਖ਼ਮੀ ਸਕੂਲ ਨਾਲ ਸਬੰਧਤ ਸਨ, ਹਾਲਾਂਕਿ ਉਹ ਸਕੂਲ ਨਾਲ ਕਿਵੇਂ ਜੁੜੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਘਟਨਾ ਵਿਚ ਕਿਸੇ ਵਿਦਿਆਰਖੀ ਜਾਂ ਅਧਿਆਪਕ ਦੇ ਸ਼ਾਮਲ ਹੋਣ ਸਬੰਧੀ ਸਵਾਲ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਲੀਸਨ ਨੇ ਕਿਹਾ ਕਿ ਪੁਲਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ, ਹਾਲਾਂਕਿ ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।


author

cherry

Content Editor

Related News