ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ

Tuesday, Sep 14, 2021 - 08:43 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਜਾਰਜ ਫਲਾਇਡ ਦਾ ਸਨਮਾਨ ਕਰਨ ਅਤੇ ਨਸਲੀ ਅਨਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਸਥਾਪਤ ਕੀਤੇ ਗਏ ਇੱਕ ਫੰਡ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਫੰਡ ਦੇ ਸਥਾਪਿਤ ਹੋਣ ਤੋਂ ਲੈ ਕੇ ਹੁਣ ਤੱਕ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ

ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਨੇ ਕਿਹਾ ਕਿ ਇਸ ਨੇ ਹਾਲ ਹੀ 'ਚ 1,000 ਡਾਲਰ ਦੇ 15 ਲਾਅ ਸਕੂਲ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਹਨ। ਇਸ ਦੇ ਇਲਾਵਾ ਇੰਟਰਨਸ ਵਿਦਿਆਰਥੀਆਂ ਨੂੰ 10,000 ਡਾਲਰ ਦਾ ਵਜ਼ੀਫਾ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੂੰ 2,500 ਡਾਲਰ ਦੀ ਸਕਾਲਰਸ਼ਿਪ ਦਿੱਤੀ ਹੈ। ਫਾਊਂਡੇਸ਼ਨ ਨੇ ਨਾਰਥ ਕੈਰੋਲੀਨਾ ਦੇ ਹਿਸਟੋਰੀਕਲ ਬਲੈਕ ਕਾਲਜ 'ਫਏਟਵਿਲੇ ਸਟੇਟ ਯੂਨੀਵਰਸਿਟੀ' ਨੂੰ ਵੀ 25,000 ਦਿੱਤੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਦਾ ਹੋਇਆ ਦੇਹਾਂਤ

ਫਾਊਂਡੇਸ਼ਨ ਅਨੁਸਾਰ ਵਜ਼ੀਫੇ ਫਲਾਇਡ ਦੀ ਯਾਦ ਨੂੰ ਜ਼ਿੰਦਾ ਰੱਖਦੇ ਹਨ ਅਤੇ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਹਨ। ਜਾਰਜ ਫਲਾਇਡ ਦੀ ਭੈਣ ਅਤੇ ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਦੀ ਸੰਸਥਾਪਕ ਬ੍ਰਿਜੈਟ ਫਲਾਇਡ ਨੇ ਕਿਹਾ ਕਿ ਉਸ ਦੇ ਭਰਾ ਜਾਰਜ ਦੀ ਮੌਤ ਨੇ ਸੱਚਮੁੱਚ ਦੁਨੀਆ ਨੂੰ ਬਦਲ ਦਿੱਤਾ ਹੈ। ਨਾਰਥ ਕੈਰੋਲੀਨਾ ਦੇ ਫਏਟਵਿਲੇ 'ਚ ਸਥਿਤ ਜਾਰਜ ਫਲਾਇਡ ਮੈਮੋਰੀਅਲ ਫਾਊਂਡੇਸ਼ਨ ਅਗਸਤ 2020 'ਚ ਬਣਾਈ ਗਈ ਸੀ ਅਤੇ ਇਹ ਨਸਲੀ ਅਨਿਆਂ, ਪੁਲਸ ਦੀ ਬੇਰਹਿਮੀ ਅਤੇ ਹਰ ਕਿਸੇ ਦੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਵਧਾਉਣ 'ਤੇ ਕੇਂਦਰਿਤ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News