ਕਰਾਚੀ ''ਚ ਹੋਏ ਗੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੇ ਹੁਕਮ ਜਾਰੀ
Tuesday, Jan 22, 2019 - 07:40 PM (IST)

ਕਰਾਚੀ— ਪਾਕਿਸਤਾਨ ਦੀ ਹਾਈਕੋਰਟ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਕੀਤੇ ਗਏ ਨਿਰਮਾਣ ਨੂੰ ਢਾਹ ਕੇ ਸ਼ਹਿਰ ਨੂੰ 40 ਸਾਲ ਪੁਰਾਣੇ ਰੂਪ 'ਚ ਲਿਆਂਦਾ ਜਾਵੇ। ਜੱਜ ਗੁਲਜ਼ਾਰ ਅਹਿਮਦ ਤੇ ਸਾਜਿਦ ਅਲੀ ਸ਼ਾਹ ਦੀ ਬੈਂਚ ਨੇ ਕਰਾਚੀ 'ਚ ਗੈਰ-ਕਾਨੂੰਨੀ ਨਿਰਮਾਣ ਨਾਲ ਸਬੰਧਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਦਿੱਤੇ ਹਨ।
ਜਿਓ ਨਿਉੂਜ਼ ਅਨੁਸਾਰ ਕੋਰਟ ਨੇ ਰਿਹਾਇਸ਼ੀ ਖੇਤਰਾਂ ਦੀ ਕਮਰਸ਼ੀਅਲ ਵਰਤੋਂ ਕਰਨ 'ਤੇ ਰੋਕ ਲਾਉਂਦੇ ਹੋਏ ਕਿਹਾ ਕਿ ਵਿਆਹ ਹਾਲ ਜਾਂ ਰਿਹਾਇਸ਼ੀ ਪਲਾਟਾਂ ਦਾ ਨਿਰਮਾਣ ਨਾ ਕੀਤਾ ਜਾਵੇ ਤੇ ਬਣੀਆਂ ਇਨ੍ਹਾਂ ਕਮਰਸ਼ੀਅਲ ਇਮਾਰਤਾਂ ਦਾ ਵੇਰਵਾ ਦਿੱਤਾ ਜਾਵੇ।