ਇਟਲੀ ਦੀਆਂ ਨਗਰ ਪਾਲਿਕਾ ਚੋਣਾਂ ''ਚ SBS ਨਗਰ ਦੇ ਗੱਭਰੂ ਨੇ ਵਧਾਇਆ ਮਾਣ
Saturday, Jun 06, 2026 - 07:58 PM (IST)
ਵੈਨਿਸ (ਦਲਵੀਰ ਸਿੰਘ ਕੈਂਥ) : ਇਟਲੀ ਦੇ ਭਾਰਤੀ ਨੌਜਵਾਨ ਕਾਮਯਾਬੀ ਦੀ ਸਿਆਹੀ ਨਾਲ ਭਾਈਚਾਰੇ ਦਾ ਸੁਨਿਹਰੀ ਇਤਿਹਾਸ ਲਿਖਣ ਲਈ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਅ ਰਹੇ ਹਨ ਜਿਸ ਤਹਿਤ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਸਮਾਪਤ ਹੋਈਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਜਿੱਥੇ ਕੁੱਝ ਇਲਾਕਿਆਂ ਵਿੱਚ ਭਾਰਤੀ ਉਮੀਦਵਾਰਾਂ ਦੀ ਚੰਗੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਹੈ, ਉੱਥੇ ਵੈਰੋਨਾ ਜ਼ਿਲ੍ਹੇ ਦੇ ਸਨਬੋਨੀਫਾਚੋ ਸ਼ਹਿਰ ਤੋਂ ਕੌਂਸਲਰ ਦੀ ਚੋਣ ਲੜਨ ਵਾਲੇ ਭਾਰਤੀ ਮੂਲ ਦੇ ਨੌਜਵਾਨ ਉਮੀਦਵਾਰ ਬਲਜੀਤ ਰਾਏ ਨੇ 165 ਵੋਟਾਂ ਲੈ ਕੇ ਇਸ ਨਗਰ ਪਾਲਿਕਾਂ ਵਿੱਚ ਚੌਥੇ ਸਥਾਨ 'ਤੇ ਰਹਿਣ ਦਾ ਮਾਣ ਹਾਸਿਲ ਕੀਤਾ ਹੈ।

ਦੱਸਣਯੋਗ ਹੈ ਕਿ ਬਲਜੀਤ ਰਾਏ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡਿਆਲੀ ਨਾਲ਼ ਸਬੰਧਿਤ ਹਨ ਅਤੇ ਉਹ ਇਟਲੀ ਦੀ ਪੀ ਡੀ ਪਾਰਟੀ ਦੀ ਤਰਫੋਂ ਪਹਿਲੀ ਵਾਰੀ ਚੋਣ ਲੜੀ। ਇਟਲੀ ਦੀ ਰਾਜਨੀਤੀ ਅੰਦਰ ਭਾਰਤੀ ਨੌਜਵਾਨਾਂ ਦੁਆਰਾ ਦਿਖਾਈ ਜਾ ਰਹੀ ਸ਼ਮੂਲੀਅਤ ਅਤੇ ਉਨ੍ਹਾਂ ਦੁਆਰਾ ਚੰਗੀਆਂ ਵੋਟਾਂ ਹਾਸਿਲ ਕੀਤੇ ਜਾਣ ਨਾਲ਼ ਇਹ ਸਾਬਿਤ ਹੋ ਗਿਆ ਹੈ ਕਿ ਭਵਿੱਖ ਵਿੱਚ ਭਾਰਤੀ ਨੌਜਵਾਨ ਇਟਲੀ ਦੇ ਰਾਜਨਿਤਕ ਖੇਤਰ ਅੰਦਰ ਸ਼ਾਨਾਮੱਤੀ ਸਫਰ ਤੈਅ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
