ਯਮਨ 'ਚ ਹਵਾਈ ਹਮਲਿਆਂ ਦੌਰਾਨ 19 ਬੱਚਿਆਂ ਸਣੇ 31 ਲੋਕਾਂ ਦੀ ਮੌਤ: ਯੂ.ਐਨ.

Thursday, Feb 20, 2020 - 05:18 PM (IST)

ਯਮਨ 'ਚ ਹਵਾਈ ਹਮਲਿਆਂ ਦੌਰਾਨ 19 ਬੱਚਿਆਂ ਸਣੇ 31 ਲੋਕਾਂ ਦੀ ਮੌਤ: ਯੂ.ਐਨ.

ਸਨਾ- ਯਮਨ ਵਿਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਉੱਤਰੀ ਹਿੱਸੇ ਵਿਚ ਪਿਛਲੇ ਹਫਤੇ ਹਵਾਈ ਹਮਲਿਆਂ ਦੌਰਾਨ 31 ਨਾਗਰਿਕਾਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਕਿਹਾ ਕਿ ਯੂਨੀਸੇਫ ਨੂੰ ਇਹ ਪੁਸ਼ਟੀ ਕਰਦੇ ਹੋਏ ਦੁਖ ਹੋ ਰਿਹਾ ਹੈ ਕਿ ਉੱਤਰੀ ਯਮਨ ਦੇ ਅਲ ਜੌਫ ਵਿਚ 15 ਫਰਵਰੀ ਨੂੰ ਹੋਏ ਹਮਲੇ ਵਿਚ 19 ਬੱਚਿਆਂ ਦੀ ਮੌਤ ਹੋ ਗਈ ਤੇ 18 ਲੋਕ ਜ਼ਖਮੀ ਹੋ ਗਏ।

ਯੂਨੀਸੇਫ ਦੇ ਖੇਤਰੀ ਸੰਚਾਰ ਮੁਖੀ ਜੇ. ਤੋਓਮਾ ਨੇ ਕਿਹਾ ਕਿ ਇਹ ਹਮਲਾ ਗੈਰ-ਫੌਜੀ ਆਬਾਦੀ ਵਾਲੇ ਖੇਤਰ ਵਿਚ ਹੋਇਆ, ਜਿਥੇ ਬੱਚੇ ਵੀ ਸਨ। ਸ਼ਨੀਵਾਰ ਦਾ ਹਵਾਈ ਹਮਲਾ ਈਰਾਨ ਨਾਲ ਜੁੜੇ ਵਿਦਰੋਹੀਆਂ ਵਲੋਂ ਸਰਕਾਰ ਸਮਰਥਿਤ ਸਾਊਦੀ ਨੀਤ ਗਠਬੰਧਨ ਦਾ ਇਕ ਜਹਾਜ਼ ਡੇਗਣ ਦੇ ਦਾਅਵੇ ਤੋਂ ਇਕ ਦਿਨ ਬਾਅਦ ਹੋਇਆ। ਯੂਨੀਸੇਫ ਨੇ ਸਾਰੇ ਪੱਖਾਂ ਨੂੰ ਸੰਘਰਸ਼ ਖਤਮ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਪਿਛਲੇ ਕੁਝ ਹਫਤਿਆਂ ਵਿਚ ਵਧ ਰਹੀ ਹਿੰਸਾ ਯਾਦ ਦਿਵਾਉਂਦੀ ਹੈ ਕਿ ਯਮਨ ਵਿਚ ਬੱਚੇ ਹਿੰਸਾ ਦੀ ਸਭ ਤੋਂ ਵੱਡੀ ਕੀਮਤ ਚੁਕਾ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਊਦੀ ਨੀਤ ਗਠਬੰਧਨ ਨੇ ਜੰਗ ਦੌਰਾਨ 2015 ਵਿਚ ਉਸ ਵੇਲੇ ਦਖਲ ਦਿੱਤੀ ਜਦੋਂ ਕੁਝ ਹੀ ਦਿਨ ਬਾਅਦ ਵਿਦਰੋਹੀਆਂ ਨੇ ਰਾਜਧਾਨੀ ਸਨਾ ਵਿਚ ਕਬਜ਼ਾ ਕੀਤਾ ਸੀ। ਉਸ ਤੋਂ ਬਾਅਦ ਤੋਂ ਹੁਣ ਤੱਕ ਲੱਖਾਂ ਲੋਕ ਮਾਰੇ ਗਏ ਹਨ ਤੇ ਵੱਡੀ ਗਿਣਤੀ ਵਿਚ ਲੋਕ ਬੇਘਰ ਹੋਏ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਗੈਰ-ਫੌਜੀ ਨਾਗਰਿਕ ਹਨ।


author

Baljit Singh

Content Editor

Related News