ਮਹਿਲਾਵਾਂ ਸਬੰਧੀ ਸੁਧਾਰਾਂ ਦੇ ਮਾਮਲੇ ''ਚ ਚੋਟੀ ''ਤੇ ਸਾਊਦੀ ਅਰਬ

Friday, Jan 17, 2020 - 05:47 PM (IST)

ਮਹਿਲਾਵਾਂ ਸਬੰਧੀ ਸੁਧਾਰਾਂ ਦੇ ਮਾਮਲੇ ''ਚ ਚੋਟੀ ''ਤੇ ਸਾਊਦੀ ਅਰਬ

ਰਿਆਦ- ਸਾਊਦੀ ਨੈਸ਼ਨਲ ਕਾਂਪੀਟੀਟਿਵਨੈਸ ਸੈਂਟਰ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ਵ ਬੈਂਕ ਦੀ ਇਕ ਰਿਪੋਰਟ ਵਿਚ ਸਾਊਦੀ ਅਰਬ ਨੂੰ ਚੋਟੀ ਦੇ ਸੁਧਾਰਕ ਤੇ 190 ਅਰਥਵਿਵਸਥਾਵਾਂ ਦੇ ਵਿਚਾਲੇ ਬਦਲਾਅ ਕਰਨ ਵਾਲੇ ਦੇਸ਼ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਹੈ।

ਕੇਂਦਰ ਦੇ ਮੁਤਾਬਕ ਮਹਿਲਾ, ਵਪਾਰ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਸ਼ਵ ਬੈਂਕ ਦੀ 2020 ਦੀ ਰਿਪੋਰਟ ਦੇ 8 ਸੰਕੇਤਾਂ ਵਿਚੋਂ ਸਾਊਦੀ ਅਰਬ ਨੇ 6 ਵਿਚ ਬਿਹਤਰੀਨ ਵਿਕਾਸ ਕੀਤਾ ਹੈ। ਐਸ.ਐਨ.ਸੀ.ਸੀ. ਨੇ ਦੱਸਿਆ ਕਿ ਸਾਊਦੀ ਅਰਬ ਨੇ ਗਤੀਸ਼ੀਲਤਾ, ਕੰਮ ਵਾਲੀ ਥਾਂ, ਵਿਆਹ, ਪੈਟਰਨਟੀ, ਉੱਦਮਤਾ ਤੇ ਪੈਨਸ਼ਨ ਦੇ ਖੇਤਰ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਗਲੋਬਲ ਬੈਂਚਮਾਰਕ ਸਥਾਪਿਤ ਕੀਤਾ ਹੈ। ਸਾਊਦੀ ਅਰਬ ਦੇ ਸੁਧਾਰਾਂ ਨਾਲ ਔਰਤਾਂ ਦੇ ਲਈ ਅਰਥਵਿਵਸਥਾ ਦੇ ਨਵੇਂ ਖੇਤਰਾਂ ਵਿਚ ਰੋਜ਼ਗਾਰ ਦੇ ਮੌਕੇ ਵਧੇ ਹਨ, ਉਹਨਾਂ ਦੀ ਗਤੀਸ਼ੀਲਤਾ 'ਤੇ ਲੱਗੀ ਪਾਬੰਦੀ ਹਟਾਈ ਗਈ ਹੈ, ਜਨਤਕ ਥਾਵਾਂ ਤੱਕ ਉਹਨਾਂ ਦੀ ਪਹੁੰਚ ਨੂੰ ਪੁਖਤਾ ਕੀਤਾ ਗਿਆ ਹੈ, ਸਮਾਨ ਭੁਗਤਾਨ ਤੇ ਨਿਯੁਕਤੀ ਦੇ ਲਾਭ ਮਿਲੇ ਤੇ ਸ਼ੋਸ਼ਣ ਅਤੇ ਭੇਦਭਾਵ ਦੇ ਖਿਲਾਫ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ।


author

Baljit Singh

Content Editor

Related News