ਤਬਲੀਗੀ ਜਮਾਤ ''ਤੇ ਸਾਊਦੀ ਅਰਬ ਨੇ ਲਗਾਈ ਪਾਬੰਦੀ, ਸਮਾਜ ਲਈ ਦੱਸਿਆ ਖਤਰਨਾਕ

12/12/2021 2:23:53 AM

ਰਿਆਦ - ਸਾਊਦੀ ਅਰਬ ਨੇ ਸੁੰਨੀ ਮੁਸਲਮਾਨਾਂ ਦੇ ਸਭ ਤੋਂ ਵੱਡੇ ਸੰਗਠਨ ਕਹੇ ਜਾਣ ਵਾਲੇ ਤਬਲੀਗੀ ਜਮਾਤ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲੈ ਲਿਆ ਹੈ। ਅੱਤਵਾਦ ਦਾ ਸਭ ਤੋਂ ਵੱਡਾ ਦਰਵਾਜ਼ਾ ਦੱਸਦੇ ਹੋਏ ਉੱਥੇ ਦੀ ਸਰਕਾਰ ਨੇ ਤਬਲੀਗੀ ਜਮਾਤ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤਾ ਹੈ।

ਸਰਕਾਰ ਨੇ ਸਪੱਸ਼ਟ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਹੁਣ ਤੋਂ ਲੋਕਾਂ ਨੂੰ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਤਬਲੀਗੀ ਜਮਾਤ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ, ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨਾ ਲਾਜ਼ਮੀ ਨਹੀਂ ਹੋਵੇਗਾ।

ਇਹ ਵੀ ਪੜ੍ਹੋ - ਬ੍ਰਿਟੇਨ ਜਨਵਰੀ ਤੋਂ ਓਮੀਕਰੋਨ ਨਾਲ ਪੈਦਾ ਇੱਕ ਵੱਡੀ ਲਹਿਰ ਦਾ ਸਾਹਮਣਾ ਕਰ ਸਕਦੈ

ਸਰਕਾਰ ਮੁਤਾਬਕ ਇਹ ਸੰਗਠਨ ਸਮਾਜ ਲਈ ਖਤਰਨਾਕ ਹੈ ਅਤੇ ਦੇਸ਼ 'ਚ ਅੱਤਵਾਦ ਦੇ ਦਰਵਾਜ਼ੇ ਖੋਲ੍ਹਣ ਦੀ ਸਮਰੱਥਾ ਰੱਖਦਾ ਹੈ। ਇਸ ਕਾਰਨ ਸਰਕਾਰ ਨੇ ਸਾਰੀਆਂ ਮਸਜਿਦਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਤਬਲੀਗੀ ਜਮਾਤ ਸਮਾਜ ਲਈ ਕਿਉਂ ਅਤੇ ਕਿਵੇਂ ਖਤਰਨਾਕ ਹੈ। 

ਸਾਊਦੀ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਤਬਲੀਗੀ ਜਮਾਤ ਦੇ ਗਲਤ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾਵੇਗੀ, ਅਜਿਹੇ 'ਚ ਸਮਾਜ 'ਚ ਤਬਲੀਗੀ ਦਾ ਮਹੱਤਵ ਘੱਟ ਜਾਵੇਗਾ। ਹੁਣ ਕਿਉਂਕਿ ਸਾਊਦੀ ਅਰਬ 'ਚ ਵੱਡੀ ਮੁਸਲਿਮ ਆਬਾਦੀ ਹੈ, ਇਸ ਲਈ ਇਹ ਫੈਸਲਾ ਤਬਲੀਗੀ ਜਮਾਤ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News