ਸਾਊਦੀ ਅਰਬ ਨੂੰ ਮਿਲੀ ਜੀ-20 ਦੀ ਪ੍ਰਧਾਨਗੀ

Sunday, Dec 01, 2019 - 06:33 PM (IST)

ਸਾਊਦੀ ਅਰਬ ਨੂੰ ਮਿਲੀ ਜੀ-20 ਦੀ ਪ੍ਰਧਾਨਗੀ

ਰਿਆਦ(ਏਏਫਪੀ)- ਸਾਊਦੀ ਅਰਬ ਐਤਵਾਰ ਨੂੰ ਅਰਬ ਜਗਤ ਦਾ ਪਹਿਲਾ ਦੇਸ਼ ਬਣ ਗਿਆ ਹੈ, ਜੋ ਜੀ-20 ਦੀ ਪ੍ਰਧਾਨਗੀ ਕਰੇਗਾ। ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਲੈ ਕੇ ਗਲੋਬਲ ਪੱਧਰ 'ਤੇ ਨਿੰਦਾ ਦਾ ਸਾਹਮਣਾ ਕਰਨ ਤੋਂ ਬਾਅਦ ਇਹ ਦੇਸ਼ ਵਿਸ਼ਵ ਮੰਚ 'ਤੇ ਵਾਪਸੀ ਦੀ ਤਿਆਰੀ ਕਰ ਰਿਹਾ ਹੈ।

ਤੇਲ ਨਾਲ ਖੁਸ਼ਹਾਲ ਰਾਸ਼ਟਰ ਨੇ ਉਦਾਰੀਕਰਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਵਿਚ ਔਰਤਾਂ ਨੂੰ ਜ਼ਿਆਦਾ ਅਧਿਕਾਰ ਦੇਣਾ ਵੀ ਸ਼ਾਮਿਲ ਹੈ। ਪਰ ਅਸਹਿਮਤੀ ਨੂੰ ਦਬਾਉਣ ਤੇ ਪਿਛਲੇ ਸਾਲ ਸੰਪਾਦਕ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਉਸ ਨੂੰ ਸਖਤ ਨਿੰਦਾ ਦਾ ਸਾਹਮਣਾ ਕਰਨਾ ਪਿਆ। ਜੀ-20 ਦੀ ਪ੍ਰਧਾਨਗੀ ਸਾਊਦੀ ਅਰਬ ਨੂੰ ਜਾਪਾਨ ਤੋਂ ਮਿਲ ਰਹੀ ਹੈ ਜੋ ਅਗਲੇ ਸਾਲ 21-22 ਨਵੰਬਰ ਨੂੰ ਆਪਣੀ ਰਾਜਧਾਨੀ ਵਿਚ ਸੰਸਾਰਿਕ ਸਿਖਰ ਸਮੇਲਨ ਵਿਚ ਸੰਸਾਰ ਦੇ ਵੱਡੇ ਨੇਤਾਵਾਂ ਦੀ ਮੇਜ਼ਬਾਨੀ ਕਰੇਗਾ। ਆਧਿਕਾਰਿਤ ਸਾਊਦੀ ਪ੍ਰੈੱਸ ਏਜੰਸੀ (ਐਸ.ਪੀ.ਏ.) ਨੇ ਕਿਹਾ ਕਿ ਸਾਊਦੀ ਅਰਬ ਨੇ ਅੱਜ ਜੀ-20 ਦੀ ਪ੍ਰਧਾਨਗੀ ਹਾਸਲ ਕੀਤੀ। 2020 ਵਿਚ ਰਿਆਦ ਵਿਚ ਸਿਖਰ ਸੰਮੇਲਨ ਆਜੋਜਿਤ ਕੀਤਾ ਜਾਵੇਗਾ।


author

Baljit Singh

Content Editor

Related News