ਧੋਖਾਧੜੀ ਮਾਮਲੇ ''ਚ ਸਾਊਦੀ ਸ਼ਾਹੀ ਪਰਿਵਾਰ ਦੇ ਦੋ ਮੈਂਬਰ ਤੇ ਹੋਰ ਅਧਿਕਾਰੀ ਬਰਖਾਸਤ
Tuesday, Sep 01, 2020 - 06:26 PM (IST)

ਦੁਬਈ (ਭਾਸ਼ਾ): ਯਮਨ ਦੇ ਨਾਲ ਸਾਲਾਂ ਤੋਂ ਜਾਰੀ ਜੰਗ ਦੇ ਵਿਚ ਸਾਊਦੀ ਅਰਬ ਦੇ ਸੀਨੀਅਰ ਮਿਲਟਰੀ ਕਮਾਂਡਰ ਅਤੇ ਉਹਨਾਂ ਦੇ ਰਾਜਕੁਮਾਰ ਬੇਟੇ ਦੇ ਨਾਲ ਹੋਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਦੇ ਤਹਿਤ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ। ਇਹ ਜਾਣਕਾਰੀ ਸਾਊਦੀ ਅਰਬ ਨੇ ਮੰਗਲਵਾਰ ਨੂੰ ਦਿੱਤੀ।
ਸਾਊਦੀ ਅਰਬ ਦੇ ਵਲੀ ਅਹਿਦ 35 ਸਾਲਾ ਮੁਹੰਮਦ ਬਿਨ ਸਲਮਾਨ ਦੀ ਸਿਫਾਰਸ਼ 'ਤੇ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ, ਜਿਹਨਾਂ ਨੇ ਪਹਿਲਾਂ ਵੀ ਇਸੇ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵੱਡੇ ਪੱਧਰ 'ਤੇ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਸਨ। ਇਸ ਦੇ ਜ਼ਰੀਏ ਉਹਨਾਂ ਦੀ ਸੱਤਾ ਦੇ ਸੰਭਾਵਿਤ ਵਿਰੋਧੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਸਰਕਾਰੀ ਗੱਲਬਾਤ ਏਜੰਸੀ 'ਸਾਊਦੀ ਪ੍ਰੈੱਸ ਏਜੰਸੀ' ਦੇ ਹਵਾਲੇ ਨਾਲ ਇਕ ਬਿਆਨ ਵਿਚ ਕਿਹਾ ਗਿਆ ਕਿ ਰੱਖਿਆ ਮੰਤਰਾਲੇ ਵਿਚ ਸ਼ੱਕੀ ਵਿੱਤੀ ਲੈਣ-ਦੇਣ ਪਤਾ ਲੱਗਿਆ ਹੈ। ਭਾਵੇਂਕਿ ਇਸ ਦੀ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਤਲਾਬ 'ਚ ਡੁੱਬਣ ਕਾਰਨ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
ਬਿਆਨ ਵਿਚ ਕਿਹਾ ਗਿਆ ਕਿ ਇਸ ਦੇ ਮੱਦੇਨਜ਼ਰ ਰਾਜ ਨੇ ਲੈਫਟੀਨੈਂਟ ਜਨਰਲ ਫਹਿਦ ਬਿਨ ਤੁਰਕੀ ਬਿਨ ਅਬਦੁੱਲ ਅਜੀਜ਼ ਨੂੰ ਯਮਨ ਵਿਚ ਈਰਾਨ ਸਮਰਥਿਤ ਹੂਤੀ ਬਾਗੀਆਂ ਨਾਲ ਲੜ ਰਹੇ ਸਾਊਦੀ ਦੀ ਅਗਵਾਈ ਵਾਲੇ ਗਠਜੋੜ ਬਲਾਂ ਤੋਂ ਹਟਾ ਦਿੱਤਾ ਗਿਆ ਹੈ। ਫਹਿਦ ਸ਼ਾਹੀ ਪਰਿਵਾਰ ਦੇ ਮੈਂਬਰ ਹਨ। ਪ੍ਰਸ਼ਾਸਨ ਨੇ ਉਹਨਾਂ ਦੇ ਬੇਟੇ ਪ੍ਰਿੰਸ ਅਬਦੁੱਲ ਅਜੀਜ਼ ਬਿਨ ਫਹਿਦ ਬਿਨ ਤੁਰਕੀ ਨੂੰ ਵੀ ਅਲ ਜੋਉਫ ਖੇਤਰ ਦੇ ਡਿਪਟੀ ਗਵਰਨਰ ਅਹੁਦੇ ਤੋਂ ਹਟਾ ਦਿੱਤਾ ਹੈ। ਬਿਆਨ ਦੇ ਮੁਤਾਬਕ 84 ਸਾਲਾ ਸ਼ਾਹ ਸਲਮਾਨ ਦੇ ਆਦੇਸ਼ 'ਤੇ ਚਾਰ ਹੋਰ ਅਧਿਕਾਰੀਆਂ ਦੇ ਖਿਲਾਫ਼ ਵੀ ਜਾਂਚ ਕੀਤੀ ਜਾ ਰਹੀ ਹੈ। ਸਪਸ਼ੱਟ ਨਹੀਂ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਉਹਨਾਂ ਨੂੰ ਵਕੀਲ ਮੁਹੱਈਆ ਕਰਾਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਜਰਮਨੀ ਤੋਂ ਪਰਮਾਣੂ ਅਤੇ ਮਿਜ਼ਾਈਲ ਤਕਨੀਕ ਹਾਸਲ ਕਰਨ 'ਚ ਲੱਗਾ ਹੈ ਪਾਕਿ