ਸਾਊਦੀ ਗਏ ਕਾਮਿਆਂ ਲਈ ਵੱਡੀ ਖੁਸ਼ਖ਼ਬਰੀ, ਸਰਕਾਰ ਨੇ ਕੀਤਾ ਇਹ ਐਲਾਨ

11/05/2020 6:04:32 PM

ਰਿਆਦ (ਬਿਊਰੋ): ਸਾਊਦੀ ਅਰਬ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਲੈਕੇ ਬੁੱਧਵਾਰ ਨੂੰ ਵੱਡਾ ਫੈ਼ਸਲਾ ਲਿਆ।ਇਸ ਫ਼ੈਸਲੇ ਮੁਤਾਬਕ, ਉੱਥੇ ਕੰਮ ਕਰਨ ਵਾਲੇ ਲੱਖਾਂ ਭਾਰਤੀ ਵਰਕਰਾਂ ਨੂੰ ਫਾਇਦਾ ਹੋਵੇਗਾ। ਇਸ ਦੇ ਤਹਿਤ ਮਾਲਕਾਂ ਜਾਂ ਕੰਪਨੀਆਂ ਦੇ ਦੁਰਵਿਵਹਾਰ ਅਤੇ ਸ਼ੋਸ਼ਣ ਦੀ ਸਥਿਤੀ ਵਿਚ ਘੱਟ ਤਨਖਾਹ ਪਾਉਣ ਵਾਲੇ ਅਜਿਹੇ ਲੱਖਾਂ ਪ੍ਰਵਾਸੀ ਮਜ਼ਦੂਰਾਂ 'ਤੇ ਆਪਣੇ ਉਸ ਮਾਲਕ ਦੇ ਨਾਲ ਕੰਮ ਕਰਨ ਦੀ ਪਾਬੰਦੀ ਖਤਮ ਹੋ ਜਾਵੇਗੀ।

ਇਕ ਕਰੋੜ ਪ੍ਰਵਾਸੀਆਂ ਨੂੰ ਹੋਵੇਗਾ ਫਾਇਦਾ
ਸਾਊਦੀ ਅਰਬ ਦੇ ਮਨੁੱਖੀ ਸਰੋਤ ਅਤੇ ਸਮਾਜਿਕ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਹਨਾਂ ਸੁਧਾਰਾਂ ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਕੰਮ ਕਰਨ, ਨੌਕਰੀ ਛੱਡਣ ਅਤੇ ਦੇਸ਼ ਵਿਚ ਮੁੜ ਤੋਂ ਦਾਖਲ ਹੋਣ ਅਤੇ ਆਪਣੇ ਮਾਲਕ ਦੀ ਸਹਿਮਤੀ ਦੇ ਬਿਨਾਂ ਆਖਰੀ ਨਿਕਾਸੀ ਵੀਜ਼ਾ ਸੁਰੱਖਿਅਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹਨਾਂ ਸੁਧਾਰਾਂ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਇਹ ਹੋਰ ਮੰਦਰ 'ਚ ਭੰਨ-ਤੋੜ, ਗੁਆਂਢੀ ਮੁਸਲਮਾਨਾਂ ਨੇ ਕੀਤੀ ਹਿੰਦੂ ਪਰਿਵਾਰਾਂ ਦੀ ਰੱਖਿਆ

ਕਫਾਲਾ ਸਿਸਟਮ ਦੇ ਸਖਤ ਪ੍ਰਬੰਧ ਹੋਣਗੇ ਖਤਮ
ਉਪ ਮੰਤਰੀ ਅਬਦੁੱਲਾ ਬਿਨ ਨਾਸਿਰ ਅਬੁਥਨੈਨ ਨੇ ਕਿਹਾ ਕਿ ਮਾਰਚ 2021 ਵਿਚ ਨਵੇਂ ਤਥਾ ਕਥਿਤ ਕਿਰਤ ਸੰਬੰਧ ਪਹਿਲ ਨੂੰ ਲਾਗੂ ਕੀਤਾ ਜਾਵੇਗਾ, ਜਿਸ ਨਾਲ ਸਾਊਦੀ ਅਰਬ ਦੀ ਕੁੱਲ ਆਬਾਦੀ ਦਾ ਲੱਗਭਗ ਇਕ ਤਿਹਾਈ ਜਾਂ ਰਾਜ ਵਿਚ ਲੱਗਭਗ ਇਕ ਕਰੋੜ ਵਿਦੇਸ਼ੀ ਵਰਕਰ ਪ੍ਰਭਾਵਿਤ ਹੋਣਗੇ। ਹਿਊਮਨ ਰਾਈਟਸ ਵਾਚ ਦੀ ਸ਼ੋਧ ਕਰਤਾ ਰੋਥਨਾ ਬੇਗਮ ਨੇ ਕਿਹਾ ਕਿ ਇਸ ਜਾਣਕਾਰੀ ਨਾਲ ਪਤਾ ਚੱਲਦਾ ਹੈ ਕਿ ਸਾਊਦੀ ਦੇ ਅਧਿਕਾਰੀ ਕਈ ਖਾੜੀ ਦੇਸ਼ਾਂ ਵਿਚ ਪ੍ਰਚਲਿਤ ਕਫਾਲਾ ਪ੍ਰਣਾਲੀ ਦੇ ਕੁਝ ਪ੍ਰਬੰਧਾਂ ਨੂੰ ਖਤਮ ਕਰ ਰਹੇ ਹਨ। ਇਹ ਪ੍ਰਣਾਲੀ ਵਿਦੇਸ਼ੀ ਵਰਕਰਾਂ ਨੂੰ ਕਾਨੂੰਨੀ ਰੂਪ ਨਾਲ ਉਹਨਾਂ ਦੇ ਮਾਲਕਾਂ ਨਾਲ ਬੰਨ੍ਹੇ ਰੱਖਦੀ ਹੈ।

ਕਤਰ ਨੇ ਵੀ ਕੀਤੀ ਕਾਨੂੰਨਾਂ ਵਿਚ ਤਬਦੀਲੀ
ਸਾਲ 2022 ਵਿਚ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਹੇ ਕਤਰ ਨੇ ਹਾਲ ਹੀ ਵਿਚ ਆਪਣੇ ਕਿਰਤ ਕਾਨੂੰਨਾਂ ਵਿਚ ਅਜਿਹੀਆਂ ਹੀ ਤਬਦੀਲੀਆਂ ਕੀਤੀਆਂ ਹਨ। ਬੇਗਮ ਨੇ ਕਿਹਾ ਕਿ ਸਾਊਦੀ ਕਾਨੂੰਨ ਵਿਚ ਤਿੰਨ ਤਬਦੀਲੀਆਂ ਮਹੱਤਵਪੂਰਨ ਹਨ ਅਤੇ ਇਹਨਾਂ ਨਾਲ ਪ੍ਰਵਾਸੀ ਵਰਕਰਾਂ ਦੀ ਸਥਿਤੀ ਵਿਚ ਸੁਧਾਰ ਹੋਵੇਗਾ ਪਰ ਨਾਲ ਹੀ ਉਹਨਾਂ ਨੇ ਕਿਹ ਕਿ ਅਜਿਹਾ ਲੱਗ ਰਿਹਾ ਹੈ ਕਿ ਵਰਕਰਾਂ ਦੇ ਵੀਜ਼ਾ ਨੂੰ ਸਪਾਂਸਰ ਕਰਨ ਵਾਲੇ ਕਫਾਲਾ ਪ੍ਰਣਾਲੀ ਸਿਸਟਮ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਗਿਆ ਹੈ। ਬੇਗਮ ਨੇ ਕਿਹਾ ਕਿ ਪ੍ਰਵਾਸੀ ਵਰਕਰਾਂ ਨੂੰ ਹਾਲੇ ਵੀ ਦੇਸ਼ ਵਿਚ ਆਉਣ ਲਈ ਇਕ ਮਾਲਕ ਦੀ ਲੋੜ ਹੈ, ਜੋ ਉਹਨਾਂ ਨੂੰ ਸਪਾਂਸਰ ਕਰੇ ਅਤੇ ਮਾਲਕ ਹਾਲੇ ਵੀ ਉਹਨਾਂ ਦੀ ਰਿਹਾਇਸ਼ ਵਾਲੇ ਸਥਾਨ 'ਤੇ ਕੰਟਰੋਲ ਕਰ ਸਕਦੇ ਹਨ।


Vandana

Content Editor

Related News