ਸਾਊਦੀ ਅਰਬ ''ਚ ਭਾਰੀ ਬਰਫਬਾਰੀ, ਤਸਵੀਰਾਂ ਤੇ ਵੀਡੀਓਜ਼ ਵਾਇਰਲ

1/13/2020 4:15:08 PM

ਰਿਆਦ (ਬਿਊਰੋ): ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਬਰਫਬਾਰੀ ਹੋ ਰਹੀ ਹੈ। ਭਾਰੀ ਬਰਫਬਾਰੀ ਕਾਰਨ ਕਈ ਥਾਵਾਂ 'ਤੇ ਬਰਫ ਦੀ ਮੋਟੀ ਪਰਤ ਵਿਛ ਗਈ ਹੈ। ਸੈਲਾਨੀਆਂ ਨੂੰ ਮੌਸਮ ਦੀ ਇਹ ਤਬਦੀਲੀ ਕਾਫੀ ਪਸੰਦ ਆ ਰਹੀ ਹੈ। ਇਨੀ ਦਿਨੀਂ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਕਈ ਹਿੱਸਿਆਂ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਰਾਜਕੁਮਾਰ ਅਬਦੁੱਲ ਅਜ਼ੀਜ਼ ਬਿਨ ਤੁਰਕੀ ਅਲ ਫੈਸਲ ਨੇ ਬਰਫ ਨਾਲ ਢਕੇ ਸਾਊਦੀ ਦੀਆਂ ਕੁਝ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

 

 
 
 
 
 
 
 
 
 
 
 
 
 
 

نيوم صباح اليوم ❄️ NEOM this morning

A post shared by عبدالعزيز بن تركي الفيصل (@abdulaziztf) on Jan 10, 2020 at 1:11am PST

ਸਾਊਦੀ ਅਰਬ ਦੇ ਉੱਤਰ-ਪੱਛਮ ਖੇਤਰ ਵਿਚ ਸਥਿਤ ਦਾਹਰ ਪਰਬਤੀ ਰੇਂਜ ਦੇ ਕਈ ਖੇਤਰਾਂ ਵਿਚ ਬਰਫਬਾਰੀ ਦੇ ਬਾਅਦ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਇਸ ਬਰਫਬਾਰੀ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਾਊਦੀ ਅਰਬ ਵਿਚ ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਖੁਦ ਨੂੰ ਗਰਮ ਰੱਖਣ ਅਤੇ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਸੁੰਨਸਾਨ ਇਲਾਕਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ। ਸਾਊਦੀ ਅਰਬ ਦੇ ਜਾਰਡਨ ਨਾਲ ਲੱਗਦੀ ਸੀਮਾ ਦੇ ਕਰੀਬ ਤਾਬੁਕ ਖੇਤਰ ਵਿਚ ਕਾਫੀ ਬਰਫਬਾਰੀ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ।

PunjabKesari

ਸਾਊਦੀ ਅਰਬ ਦੇ ਰੇਗਿਸਤਾਨ ਵਿਚ ਇੰਨੀ ਬਰਫਬਾਰੀ ਹੋਣਾ ਅਸਧਾਰਨ ਮੰਨਿਆ ਜਾ ਰਿਹਾ ਹੈ। ਇਸ ਮੌਸਮ ਦਾ ਆਨੰਦ ਲੈਣ ਲਈ ਲੋਕ ਦੂਰ-ਦੁਰਾਡੇ ਦੇ ਖੇਤਰਾਂ ਤੋਂ ਇੱਥੇ ਪਹੁੰਚ ਰਹੇ ਹਨ। ਭਾਵੇਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਊਦੀ ਅਰਬ ਵਿਚ ਬਰਫਬਾਰੀ ਦੇਖੀ ਗਈ ਹੈ। ਪਿਛਲੇ ਸਾਲ ਇੱਥੇ ਅਪ੍ਰੈਲ ਵਿਚ ਹੋਈ ਬਰਫਬਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

PunjabKesari
ਉੱਧਰ ਯੂ.ਏ.ਈ. ਦੇ ਵੱਖ-ਵੱਖ ਹਿੱਸਿਆਂ ਵਿਚ ਐਤਵਾਰ ਨੂੰ ਭਾਰੀ ਮੀਂਹ ਪਿਆ। ਮੀਂਹ ਕਾਰਨ ਆਬੂ ਧਾਬੀ ਅਤੇ ਅਲ ਦਾਫਰਾ ਖੇਤਰ ਵਿਚ ਤਾਪਮਾਨ ਕਾਫੀ ਹੇਠਾਂ ਚਲਾ ਗਿਆ। ਇੱਥੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਜਾਰਡਨ ਨਾਲ ਲੱਗਦਾ ਸਾਊਦੀ ਅਰਬ ਦਾ ਬਾਰਡਰ ਬਿਲਕੁੱਲ ਸਫੇਦ ਹੋ ਚੁੱਕਾ ਹੈ।

 

 

ਸਾਊਦੀ ਅਰਬ ਦੇ ਮੌਸਮ ਵਿਭਾਗ ਨੇ ਤਾਬੁਕ, ਅਲ ਮਦੀਨਾ, ਅਲ ਜਾਵਫ, ਨੌਰਦਨ ਬਾਰਡਰਸ ਤੇ ਹੇਲ ਵਿਚ ਅਗਲੇ ਕੁਝ ਦਿਨਾਂ ਵਿਚ ਮੌਸਮ ਖਰਾਬ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਅਥਾਰਿਟੀ ਨੇ ਕਿਹਾ ਹੈ ਕਿ ਲਾਲ ਸਾਗਰ 'ਤੇ ਇਸ ਸਮੇਂ 20 ਤੋਂ 45 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਅਰਬ ਦੀ ਖਾੜੀ ਵਿਚ ਦਬਾਅ ਬਣਾ ਦਿੱਤਾ ਹੈ।ਇਸ ਕਾਰਨ ਮੌਸਮ ਵਿਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana