ਕੋਰੋਨਾ ਦਾ ਕਹਿਰ, ਬੇਟੇ ਨੂੰ ਗਲੇ ਨਾ ਲਗਾ ਪਾਉਣ ਕਾਰਨ ਫੁੱਟ-ਫੁੱਟ ਕੇ ਰੋਇਆ ਡਾਕਟਰ (ਵੀਡੀਓ)

03/29/2020 6:51:48 PM

ਰਿਆਦ (ਬਿਊਰੋ): ਕੋਵਿਡ-19 ਦੇ ਪ੍ਰਕੋਪ ਕਾਰਨ ਦੁਨੀਆ ਵਿਚ ਕਈ ਲੋਕਾਂ ਨੇ ਆਪਣੇ ਪਰਿਵਾਰਕ ਮੈਂਬਰ, ਦੋਸਤ ਆਦਿ ਨੂੰ ਗਵਾ ਦਿੱਤਾ ਹੈ। ਇਸ ਸਭ ਦੇ ਵਿਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਇਹਨਾਂ ਦਾ ਦਰਦ ਦੇਖ ਕੇ ਕਿਸੇ ਵੀ ਇਨਸਾਨ ਦੀਆਂ ਅੱਖਾਂ ਭਰ ਆਉਣਗੀਆਂ। ਇਹ ਡਾਕਟਰ ਅਤੇ ਨਰਸਾਂ ਨਾ ਸਿਰਫ ਦਿਨ-ਰਾਤ ਲੋਕਾਂ ਦਾ ਇਲਾਜ ਕਰ ਰਹੇ ਹਨ ਸਗੋਂ ਆਪਣੇ ਪਰਿਵਾਰ ਤੋਂ ਵੀ ਦੂਰ ਰਹਿਣ ਲਈ ਮਜਬੂਰ ਹਨ।

ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਡਾਕਟਰਾਂ ਨੂੰ ਵਾਧੂ ਸਮਾਂ ਕੰਮ ਕਰਨਾ ਪੈ ਰਿਹਾ ਹੈ।ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਇਸ ਗੱਲ ਦਾ ਖਾਸ ਧਿਆਨ ਰੱਖ ਰਹੇ ਹਨ ਕਿ ਉਹਨਾਂ ਜ਼ਰੀਏ ਇਹ ਇਨਫੈਕਸ਼ਨ ਉਹਨਾਂ ਦੇ ਪਰਿਵਾਰ ਤੱਕ ਨਾ ਫੈਲੇ। ਇਸ ਲਈ ਡਾਕਟਰ ਨਾ ਚਾਹੁੰਦੇ ਹੋਏ ਵੀ ਖੁਦ ਨੂੰ ਪਰਿਵਾਰਕ ਮੈਂਬਰਾਂ ਤੋਂ ਦੂਰ ਰੱਖ ਰਹੇ ਹਨ। ।ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿੱਥੇ ਇਕ ਡਾਕਟਰ ਚਾਹ ਕੇ ਵੀ ਆਪਣੇ ਬੇਟੇ ਨੂੰ ਗਲੇ ਨਹੀਂ ਲਗਾ ਪਾਉਂਦਾ । ਵੀਡੀਓ ਸਾਊਦੀ ਅਰਬ ਦੇ ਡਾਕਟਰ ਦਾ ਹੈ। 

 

ਕਈ ਘੰਟੇ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਦੇ ਬਾਅਦ ਡਾਕਟਰ ਜਦੋਂ ਆਪਣੇ ਘਰ ਪਰਤਦਾ ਹੈ ਤਾਂ ਉਸ ਦਾ ਬੇਟਾ ਦੌੜ ਕੇ ਉਹਨਾਂ ਦੇ ਗਲੇ ਲੱਗਣ ਲਈ ਆਉਂਦਾ ਹੈ ਪਰ ਡਾਕਟਰ ਆਪਣੇ ਬੇਟੇ ਨੂੰ ਕੋਲ ਆਉਣ ਤੋਂ ਰੋਕਦਾ ਹੈ ਅਤੇ ਦੂਰ ਰਹਿਣ ਦਾ ਇਸ਼ਾਰਾ ਕਰਦਾ ਹੈ। ਆਪਣੇ ਬੇਟੇ ਨੂੰ ਚਾਹੁੰਦੇ ਹੋਏ ਵੀ ਗਲੇ ਨਾ ਲਗਾ ਪਾਉਣ ਕਾਰਨ ਉਹ ਖੁਦ ਨੂੰ ਰੋਕ ਨਹੀਂ ਪਾਉਂਦਾ ਅਤੇ ਫੁੱਟ-ਫੁੱਟ ਕੇ ਰੋਣ ਲੱਗਦਾ ਹੈ। 6 ਸੈਕੰਡ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਮਾਈਕ ਨਾਮ ਦੇ ਯੂਜ਼ਰ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜਿਸ ਦੇ ਬਾਅਦ ਲੋਕ ਇਸ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਸੋਸ਼ਲ ਮੀਡੀਆ ਮੁਤਾਬਕ ਇਹ ਵੀਡੀਓ ਸਾਊਦੀ ਅਰਬ ਦੇ ਡਾਕਟਰ ਨਾਸਿਰ ਅਲੀ ਅਲ ਸ਼ਹਰਾਨੀ ਦਾ ਹੈ।


Vandana

Content Editor

Related News